ਪੀਐਮ ਮੋਦੀ ਦੀ ਅਪੀਲ ‘ਤੇ ਪੂਰੇ ਦੇਸ਼ ‘ਚ ਜਲਾਈਆਂ ਗਈਆਂ ਮੋਮਬੱਤੀਆਂ ‘ਤੇ ਦੀਵੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਅਪੀਲ ਉੱਤੇ ਅੱਜ ਐਤਵਾਰ ਰਾਤ 9 ਵਜੇ ਦੇਸ਼ ਦੀ ਜਨਤਾ ਸਮੇਤ ਕਈਂ ਵੱਡੇ ਆਗੂਆਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਅਪੀਲ ਉੱਤੇ ਅੱਜ ਐਤਵਾਰ ਰਾਤ 9 ਵਜੇ ਦੇਸ਼ ਦੀ ਜਨਤਾ ਸਮੇਤ ਕਈਂ ਵੱਡੇ ਆਗੂਆਂ ਨੇ ਕੋਰੋਨਾ ਵਾਇਰਸ ਦੇ ਵਿਰੁੱਧ ਸਮੂਹਿਕ ਸ਼ਕਤੀ ਦੀ ਮਹੱਤਤਾ ਨੂੰ ਦਰਸਾਉਂਦਿਆਂ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀਆਂ ਅਤੇ ਮੋਬਾਇਲ ਦੀਆਂ ਫਲੈਸ਼ਲਾਇਟਾਂ ਜਲਾਈਆਂ ਹਨ।

ਦੇਸ਼ ਵਿਚ ਵੱਖ-ਵੱਖ ਸੂਬਿਆਂ ਤੋਂ ਲੋਕ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੀ ਗਈ ਅਪੀਲ ਦਾ ਸਹਿਯੋਗ ਕਰਦੇ ਵਿਖਾਈ ਦਿੱਤੇ। ਬੱਚੇ, ਨੌਜਵਾਨ, ਬਜ਼ੁਰਗ ਸੱਭ ਨੇ ਘਰਾਂ ਦੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਨੋ ਮਿੰਟ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀਆਂ, ਟਾਰਚਾਂ ਅਤੇ ਮੋਬਾਇਲ ਦੀਆਂ ਫਲੈਸ਼ਲਾਇਟਾਂ ਜਲਾਈਆਂ ਤੇ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ਵਿਚ ਦੇਸ਼ ਦੀ ਸਮੂਹਿਕ ਮਹੱਤਤਾ ਨੂੰ ਦਰਸਾਇਆਂ ਹੈ।

ਇਸ ਮੌਕੇ ਕੇਵਲ ਆਮ ਜਨਤਾ ਹੀ ਨਹੀਂ ਬਲਕਿ ਖੁਦ ਪੀਐਮ ਮੋਦੀ ਸਮੇਤ ਕਈ ਵੱਡੇ ਆਗੂਆਂ ਨੇ ਵੀ ਮੋਮਬੱਤੀ ਅਤੇ ਦੀਵੇ ਜਲਾਏ ਹਨ ਜਿਸ ਵਿਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਕੇਆ ਨਾਇਡੂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੀ ਹਸਤੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਵੀ ਦੀਵਾ ਜਲਾਇਆ ਹੈ।

ਪੀਐਮ ਮੋਦੀ ਨੇ ਕੀ ਕੀਤੀ ਸੀ ਅਪੀਲ

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 3 ਅਪ੍ਰੈਲ ਨੂੰ ਆਪਣੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਵਿਚ ਦੇਸ਼ ਦੀ ਸਮੂਹਿਕ ਸ਼ਕਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ 5 ਅਪ੍ਰੈਲ, (ਅੱਜ) ਐਤਵਾਰ ਨੂੰ ਆਪਣੇ ਘਰ ਦੀ ਬਾਲਕੋਨੀ ਵਿਚ ਖੜੇ ਹੋ ਕੇ ਮੋਮਬੱਤੀ, ਦੀਵੇ, ਫਲੈਸ਼ ਲਾਈਟ ਨੂੰ 9 ਮਿੰਟ ਲਈ ਜਲਾਉਣ ਦੀ ਅਪੀਲ ਕੀਤੀ ਸੀ।

Leave a Reply

Your email address will not be published. Required fields are marked *