ਕਸ਼ਮੀਰ ਘਾਟੀ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 9 ਅੱਤਵਾਦੀ ਢੇਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਫ਼ੌਜ਼ ਨੇ ਪਿਛਲੇ 24 ਘੰਟਿਆਂ ਦੌਰਾਨ ਕਸ਼ਮੀਰ ਘਾਟੀ ਵਿਚੋਂ ਵੱਖ-ਵੱਖ ਦੋ ਮੁਠਭੇੜਾਂ ‘ਚ 9 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਇਸ ਪੂਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਫ਼ੌਜ਼ ਨੇ ਪਿਛਲੇ 24 ਘੰਟਿਆਂ ਦੌਰਾਨ ਕਸ਼ਮੀਰ ਘਾਟੀ ਵਿਚੋਂ ਵੱਖ-ਵੱਖ ਦੋ ਮੁਠਭੇੜਾਂ ‘ਚ 9 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਇਸ ਪੂਰੇ ਆਪਰੇਸ਼ਨ ਵਿਚ ਭਾਰਤੀ ਫੌਜ਼ ਦਾ ਇਕ ਜਵਾਨ ਸ਼ਹੀਦ ਵੀ ਹੋ ਗਿਆ ਹੈ ਜਦਕਿ 2 ਜਵਾਨ ਜਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Jammu and Kashmir: Pakistani Army says two of its soldiers killed ...
File Photo

ਮੀਡੀਆ ਰਿਪੋਰਟਾਂ ਅਨੁਸਾਰ ਅੱਜ ਐਤਵਾਰ ਨੂੰ ਕੇਰਨ ਸੈਕਟਰ ਕੋਲ ਕੰਟਰੋਲ ਰੇਖਾ ਦੇ ਨੇੜੇ ਅੱਤਵਾਦੀਆਂ ਦਾ ਇਕ ਪੰਜ ਮੈਂਬਰੀ ਦਲ ਘੂਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਬਾਰੇ ਪਤਾ ਲੱਗਣ ਉੱਤੇ ਭਾਰਤੀ ਫੌਜ ਨੇ ਮੋਰਚਾ ਸੰਭਾਲ ਲਿਆ ਅਤੇ ਦੋਵਾਂ ਪਾਸਿਓ ਗੋਲੀਬਾਰੀ ਸ਼ੁਰੂ ਹੋ ਗਈ  ਜਿਸ ਦੌਰਾਨ ਪੰਜੋਂ ਅੱਤਵਾਦੀ ਢੇਰ ਹੋ ਗਏ ਇਸ ਦੌਰਾਨ ਸੈਨਾ ਦਾ ਇਕ ਜਵਾਨ ਸ਼ਹੀਦ ਅਤੇ ਦੋ ਜਵਾਨ ਜਖ਼ਮੀ ਹੋ ਗਏ ਹਨ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਸੁਰੱਖਿਆ ਬਲਾ ਨੂੰ ਕੁਲਗਾਮ ਜਿਲ੍ਹੇ ਵਿਚ 4 ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੈਨਾ ਨੇ ਇਲਾਕੇ ਦੀ ਘੇਰਾਬੰਦੀ ਕਰ ਚਾਰਾਂ ਨੂੰ ਢੇਰ ਕਰ ਦਿੱਤਾ ਸੀ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਅੱਤਵਾਦੀ ਹਿਜ਼ਬੁਲ ਮੁਜ਼ਾਹੀਦੀਨ ਦੇ ਨਾਲ ਸਬੰਧਤ ਸਨ।

Leave a Reply

Your email address will not be published. Required fields are marked *