ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਚੁੱਕਿਆ ਹੈ। ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ 649 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਮਹਾਮਾਰੀ ਦੇ ਕਹਿਰ ਨੂੰ ਵੇਖਦੇ ਹੋਏ ਹੁਣ ਉੜੀਸਾ ਸਰਕਾਰ ਨੇ 1000 ਬੈੱਡਾਂ ਵਾਲਾ ਹਸਪਤਾਲ ਬਨਾਉਣ ਦਾ ਫ਼ੈਸਲਾ ਕੀਤਾ ਹੈ।
A tripartite agreement was signed between Odisha Govt, Corporates, and Medical colleges to set up a 1000 bed exclusive #COVID19 treatment hospital. https://t.co/bnjjAeBf73 pic.twitter.com/HllWISbWwW
— ANI (@ANI) March 26, 2020
ਉੜੀਸਾ ਵਿਚ ਬਨਣ ਵਾਲੇ ਇਸ ਹਸਪਤਾਲ ਵਿਚ ਕੇਵਲ ਕੋਰੋਨਾ ਵਾਇਰਸ ਨਾਲ ਸਰਕਮਿਤ ਮਰੀਜ਼ਾਂ ਦਾ ਹੀ ਇਲਾਜ ਹੋਵੇਗਾ ਜੋ ਕਿ ਕੇਵਲ 15 ਦਿਨਾਂ ਵਿਚ ਹੀ ਬਣ ਕੇ ਤਿਆਰ ਹੋ ਜਾਵੇਗਾ। ਇਸ ਵੱਡੇ ਹਸਪਤਾਲ ਦੇ ਨਿਰਮਾਣ ਲਈ ਉੜੀਸਾ ਸਰਕਾਰ, ਕਾਰਪੋਰੇਟਜ ਅਤੇ ਮੈਡੀਕਲ ਕਾਲਜਾਂ ਵਿਚਾਲੇ ਤਿਕੋਣੀ ਸਮਝੌਤਾ ਹੋਇਆ ਹੈ। ਇੰਨੇ ਘੱਟ ਸਮੇਂ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਤਿਆਰ ਹੋਣ ਵਾਲਾ ਭਾਰਤ ਦਾ ਇਹ ਪਹਿਲਾ ਹਸਪਤਾਲ ਹੋਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚੀਨ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਨਜਿੱਠਣ ਵਾਸਤੇ ਵੁਹਾਨ ਸ਼ਹਿਰ ਵਿਚ 1000 ਹਜ਼ਾਰ ਬੈਂਡਾ ਵਾਲਾ ਹਸਪਤਾਲ ਕੇਵਲ 10 ਦਿਨਾਂ ਵਿਚ ਹੀ ਤਿਆਰ ਕਰਕੇ ਖੜਾ ਕਰ ਦਿੱਤਾ ਸੀ। ਇਸ ਹਸਪਤਾਲ ਨੂੰ 24 ਜਨਵਰੀ ਨੂੰ ਬਨਾਉਣਾ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ 3 ਫਰਵਰੀ ਨੂੰ ਇਹ ਮਰੀਜ਼ਾਂ ਦੇ ਇਲਾਜ ਲਈ ਖੋਲ੍ਹ ਦਿੱਤਾ ਗਿਆ ਸੀ। ਹਸਪਤਾਲ ਨੂੰ ਬਨਾਉਣ ਲਈ ਜੰਗੀ ਪੱਧਰ ਉੱਤੇ ਕੰਮ ਕੀਤਾ ਗਿਆ ਸੀ ਅਤੇ ਚੀਨ ਦੀ ਫੌਜ਼ ਨੇ ਇਸ ਵਿਚ ਆਪਣੀ ਵੱਡੀ ਭੂਮਿਕ ਨਿਭਾਈ ਸੀ। ਯਾਦ ਰਹੇ ਕਿ ਵੁਹਾਨ ਚੀਨ ਦੇ ਹੁਬੇਈ ਪ੍ਰਾਂਤ ਦੀ ਉਹੀ ਰਾਜਧਾਨੀ ਹੈ ਜਿੱਥੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ।
