ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੁਆਰਾ ਐਲਾਨੇ ਜਨਤਾ ਕਰਫਿਊ ਨੂੰ ਬੀਤੇ ਦਿਨ ਲੋਕਾਂ ਦੁਆਰਾ ਭਰਵਾ ਹੁੰਗਾਰਾ ਮਿਲਿਆ ਹੈ ਇਸੇ ਨੂੰ ਲੈ ਆਈਪੀਐਲ ਦੀ ਟੀਮ ਰਾਇਲ ਚੈਲੇਜਰਜ਼ ਬੈਂਗਲੌਰ ਦੇ ਡਾਇਰੈਕਟਰ ਮਾਇਕ ਹੇਸਨ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਜਿਸ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣਾ ਰੀਟਵੀਟ ਕੀਤਾ ਹੈ।
Can you see the link?
Looks like people have closed ranks to uproot the COVID-19 menace. #JantaCurfew https://t.co/Sk3zpolbdY
— Narendra Modi (@narendramodi) March 22, 2020
ਦਰਅਸਲ ਜਨਤਾ ਕਰਫਿਊ ਵਾਲੇ ਦਿਨ ਆਰਸੀਬੀ ਦੇ ਡਾਇਰੈਕਟਰ ਮਾਇਕ ਹੇਸਨ ਨੇ ਮੁੰਬਈ ਦਾ ਇਕ ਵੀਡੀਓ ਸੇਅਰ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ”ਮੈ ਆਪਣੇ ਹੋਟਲ ਦੇ ਕਮਰੇ ਤੋਂ ਅਜਿਹੇ ਨਜ਼ਾਰੇ ਨੂੰ ਪਿਛਲੇ ਕੁੱਝ ਸਾਲਾਂ ਤੋਂ ਕਈ ਵਾਰ ਵੇਖ ਚੁੱਕਿਆਂ ਹਾਂ ਪਰ ਘੱਟ ਤੋਂ ਘੱਟ 100 ਗੱਡੀਆਂ ਨਾਲ…ਭਾਰਤ ਵਿਚ ਕੋਰੋਨਾ ਵਾਇਰਸ ਨਾਲ ਲੜਾਈ ਦੇ ਦੌਰਾਨ ਅੱਜ 14 ਘੰਟੇ ਦਾ ਕਰਫਿਊ ਲਗਾਇਆ ਗਿਆ ਹੈ ਮੈਨੂੰ ਲੱਗਦਾ ਹੈ ਕਿ ਲੋਕ ਇਸ ਦਾ ਪਾਲਣ ਕਰ ਰਹੇ ਹਨ”। ਇਸ ਟਵੀਟ ਉੱਤੇ ਪੀਐਮ ਮੋਦੀ ਨੇ ਵੀ ਰੀਟਵੀਟ ਕੀਤਾ ਅਤੇ ਕਿਹਾ ਕਿ ਕੀ ਤੁਸੀ ਇਸ ਲਿੰਕ ਨੂੰ ਵੇਖ ਸਕਦੇ ਹੋ ਅਜਿਹਾ ਲੱਗ ਰਿਹਾ ਹੈ ਕਿ ਲੋਕ ਕੋਰੋਨਾ ਵਾਇਰਸ ਨੂੰ ਜੜ ਤੋਂ ਉਖਾੜਨ ਦੀ ਠਾਨ ਚੁੱਕੇ ਹਨ।
ਦੱਸ ਦਈਏ ਕਿ ਬੀਤੇ ਦਿਨ ਜਨਤਾ ਕਰਫਿਊ ਨੂੰ ਲੋਕ ਆਪਣਾ ਸਹਿਯੋਗ ਦਿੰਦੇ ਵਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਲੋਕਾਂ ਨੇ ਪੀਐਮ ਮੋਦੀ ਦੀ ਅਪੀਲ ਉੱਤੇ ਸ਼ਾਮ 5 ਵਜੇ ਤਾੜੀਆ ਅਤੇ ਥਾਲੀਆ ਵਜਾ ਕੇ ਉਨ੍ਹਾਂ ਲੋਕਾਂ ਨੂੰ ਆਪਣਾ ਸਨਮਾਨ ਦਿੱਤਾ ਸੀ ਜਿਹੜੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਣਾ ਸਹਿਯੋਗ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਭਾਰਤ ਵਿਚ ਆਪਣੇ ਲਗਾਤਾਰ ਪੈਰ ਪਸਾਰ ਰਿਹਾ ਹੈ ਹੁਣ ਤੱਕ ਪੂਰੇ ਦੇਸ਼ ਵਿਚੋਂ 415 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 7 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

