ਇਟਲੀ ਵਿਚ ਫਸੇ ਭਾਰਤੀਆਂ ਨੂੰ ਦੇਸ਼ ਲਿਆਂਦਾ ਗਿਆ ਵਾਪਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ। ਕੋਰੋਨਾ ਵਾਇਰਸ ਕਰਕੇ ਇਟਲੀ ਵਿਚ ਚਾਰ ਹਜਾਰ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ। ਕੋਰੋਨਾ ਵਾਇਰਸ ਕਰਕੇ ਇਟਲੀ ਵਿਚ ਚਾਰ ਹਜਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਹਜਾਰ ਤੋਂ ਜਿਆਦਾ ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਜਿਸ ਕਰਕੇ ਅੱਜ ਉੱਥੇ ਫਸੇ 263 ਭਾਰਤੀ ਵਿਦਿਆਰਥੀਆਂ ਨੂੰ ਵਾਪਸ ਆਪਣੇ ਦੇਸ਼ ਲਿਆਇਆ ਗਿਆ ਹੈ।

ਦਰਅਸਲ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਇਟਲੀ ਵਿਚ 263 ਭਾਰਤੀ ਵਿਦਿਆਰਥੀ ਫਸੇ ਹੋਏ ਸਨ ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਬੀਤੇ ਦਿਨ ਏਅਰ ਇੰਡੀਆ ਦਾ ਸਪੈਸ਼ਲ ਪਲੇਨ ਰਵਾਨਾ ਕੀਤਾ ਸੀ ਜੋ ਕਿ ਉੱਥੇ ਫਸੇ ਵਿਦਿਆਰਥੀਆਂ ਨੂੰ ਕੱਢ ਕੇ ਅੱਜ  ਸਵੇਰੇ 9:15 ਵਾਪਸ ਆਪਣੇ ਦੇਸ਼ ਪਰਤਿਆ ਹੈ। ਸਾਰੇ ਵਿਦਿਆਰਥੀਆਂ ਦੀ ਥਰਮਿੰਗ ਸਕਰੀਨਿੰਗ ਕੀਤੀ ਗਈ ਅਤੇ ਫਿਰ ਸਪੈਸ਼ਲ ਬੱਸਾਂ ਰਾਹੀਂ ਇਨ੍ਹਾਂ ਨੂੰ ਆਈਬੀਪੀ ਦੇ ਕੋਰੈਂਟਾਈਨ ਸੈਟਰ ਵਿਚ ਲਿਜਾਇਆ ਗਿਆ ਹੈ ਜਿੱਥੇ ਇਨ੍ਹਾਂ ਨੂੰ ਕੁੱਝ ਦਿਨ ਜਾਂਚ ਦੇ ਲਈ ਰੱਖਿਆ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਉੱਥੇ ਪਹਿਲਾਂ ਵੀ ਇਟਲੀ ਦੀ ਰਾਜਧਾਨੀ ਰੋਮ ਤੋਂ ਵਾਪਸ ਲਿਆਏ ਗਏ ਭਾਰਤੀ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ ਇਟਲੀ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿਚ ਹੀ ਉੱਥੇ ਲਗਭਗ 627 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 4700 ਤੱਕ ਪਹੁੰਚ ਗਈ ਹੈ। ਜਦਕਿ 53,520 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਮਹਾਮਾਰੀ ਕਰਕੇ ਪੂਰੇ ਦੇਸ਼ ਲਾਕਡਾਊਨ ਹੋਇਆ ਪਿਆ ਹੈ।

Leave a Reply

Your email address will not be published. Required fields are marked *