ਪਹਿਲੀ ਤੋਂ ਅੱਠਵੀ ਜਮਾਤ ਤੱਕ ਪ੍ਰੀਖਿਆਵਾਂ ਰੱਦ, ਸਿੱਧੇ ਅਗਲੀ ਕਲਾਸ ‘ਚ ਕੀਤੇ ਜਾਣਗੇ ਬੱਚੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੇ ਭਾਰਤ ਵਿਚ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਤੱਕ ਪੂਰੇ ਦੇਸ਼ ਵਿਚੋਂ 196 ਮਾਮਲਿਆਂ ਦੀ ਪੁਸ਼ਟੀ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੇ ਭਾਰਤ ਵਿਚ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਤੱਕ ਪੂਰੇ ਦੇਸ਼ ਵਿਚੋਂ 196 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਤਿੰਨ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਮਹਾਰਾਸ਼ਟ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪਹਿਲੀ ਜਮਾਤ ਤੋਂ ਅੱਠਵੀ ਜਮਾਤ ਤੱਕ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਜਮਾਤਾਂ ਵਿਚ ਪੜਨ ਵਾਲੇ ਸਾਰੇ ਬੱਚੇ ਬਿਨਾਂ ਪ੍ਰੀਖਿਆ ਦੇ ਹੀ ਪਾਸ ਕੀਤੇ ਜਾਣਗੇ।

ਦਰਅਸਲ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਦਾ ਪਹਿਲਾਂ ਸੂਬਾ ਬਣ ਚੁੱਕਿਆ ਹੈ। ਮਹਾਰਾਸ਼ਟਰ ਵਿਚੋਂ ਹੁਣ ਤੱਕ 50 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 1 ਵਿਅਕਤੀ ਨੇ ਜਾਨ ਵੀ ਗਵਾਈ ਹੈ। ਕੋਰੋਨਾ ਦੇ ਖੌਫ ਨੂੰ ਵੇਖਦਿਆ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਸਕੂਲ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਵਿਚ ਪ੍ਰੀਖਿਆਵਾਂ ਨਹੀਂ ਹੋ ਰਹੀਆਂ ਸਨ ਪਰ ਹੁਣ ਮਹਾਰਾਸ਼ਟਰ ਸਰਕਾਰ ਦੀ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਕਲਾਸ ਤੋਂ ਅੱਠਵੀ ਕਲਾਸ ਤੱਕ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਬੱਚਿਆਂ ਨੂੰ ਬਿਨਾਂ ਪ੍ਰੀਖਿਆਂ ਦੇ ਅਗਲੀ ਕਲਾਸ ਵਿਚ ਪ੍ਰਮੋਟ ਕਰ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਹੈ ਕਿ 9ਵੀਂ ਅਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਅਪ੍ਰੈਲ ਤੋਂ ਬਾਅਦ ਲਈਆਂ ਜਾਣਗੀਆਂ। 10 ਵੀਂ ਜਮਾਤ ਦੀ ਅਧਿਆਪਕਾਂ ਨੂੰ ਛੱਡ ਕੇ ਸਾਰੇ ਅਧਿਆਪਕ ਘਰ ਤੋਂ ਹੀ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਹੈ ਕਿ 10ਵੀਂ ਜਮਾਤ ਦੇ 2 ਪੇਪਰ ਬਾਕੀ ਹਨ ਜੋ ਕਿ ਤੈਅ ਸਮੇਂ ਉੱਤੇ ਹੋਣਗੇ ਇਹ ਫੈਸਲਾ ਐਸਐਸਸੀ ਬੋਰਡ ਹੀ ਲੈਵੇਗਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਚਾਰ ਸ਼ਹਿਰਾਂ ਨੂੰ 31 ਮਾਰਚ ਤੱਕ ਲਾਕਡਾਊਨ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਮੁੰਬਈ, ਨਾਗਪੁਰ, ਪਿੰਪਰੀ ਅਤੇ ਪੁਣੇ ਸ਼ਾਮਲ ਹਨ।

Leave a Reply

Your email address will not be published. Required fields are marked *