ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਹੋਰ ਸੁਪਰਸਟਾਰ ਫਿਲਮ ਨੂੰ ਕੋਰੋਨਾ ਵਾਇਰਸ ਕਾਰਨ ਰੋਕਣਾ ਪਿਆ। ਰਣਵੀਰ ਸਿੰਘ ਦੀ ਫਿਲਮ 83 ਦੀ ਰਿਲੀਜ਼ ਦੀ ਤਾਰੀਖ ਇਸ ਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫਿਲਮ ਪਹਿਲਾਂ 10 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ। ਰਣਵੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਕੋਰੋਨਾ ਦੇ ਕਾਰਨ ਫਿਲਮ ਦੀ ਰਿਲੀਜ਼ ਮਿਤੀ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਰਣਵੀਰ ਸਿੰਘ ਫਿਲਮ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਅਣਮਿੱਥੇ ਸਮੇਂ ਲਈ 83 ਦੀ ਰਿਲੀਜ਼ ਮੁਲਤਵੀ
ਰਣਵੀਰ ਨੇ ਫਿਲਮ ਰਿਲੀਜ਼ ਦੇ ਮੁਲਤਵੀ ਨਾਲ ਜੁੜੇ ਇਸ ਪੋਸਟ ‘ਤੇ ਲਿਖਿਆ,’ ਜਦੋਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਖ਼ਬਰ ਫੈਲ ਰਹੀ ਹੈ, ਹਰ ਕੋਈ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹੋ ਗਿਆ ਹੈ। ਜਿਸ ਚਲਦਿਆਂ 10 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 83 ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਫਿਲਹਾਲ ਫਿਲਮ ਨੂੰ ਜਾਰੀ ਨਹੀਂ ਕਰ ਰਹੇ ਹਾਂ ਅਤੇ ਹਾਲਾਤ ਆਮ ਹੋਣ ਤੱਕ ਕੋਈ ਫੈਸਲਾ ਨਹੀਂ ਲਵਾਂਗੇ। ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕਰਾਂਗੇ ਕਿ, ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਜੋ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਉਸ ਦੀ ਪਾਲਣਾ ਕੀਤੀ ਜਾਵੇ। ਇਸ ਬਿਮਾਰੀ ਤੋਂ ਜੂਢ ਰਹੀ ਸਥਿਤੀਆਂ ਤੋਂ ਨਜਿੱਠਣ ਤੋਂ ਬਾਅਦ ਛੇਤੀ ਹੀ 83 ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਟੀਮ ਵਲੋਂ ਪ੍ਰਸ਼ੰਸਕਾਂ ਨੂੰ ਢੇਰ ਸਾਰਾ ਪਿਆਰ। ‘
https://www.instagram.com/p/B98S_TSBq21/
‘ਦੇਸ਼ ਦੀ ਸੁਰੱਖਿਆ ਅਤੇ ਸਿਹਤ ਪਹਿਲਾਂ’ – ਰਣਵੀਰ
ਇਸ ਦੇ ਨਾਲ ਹੀ ਰਣਵੀਰ ਨੇ ਇਸ ਪੋਸਟ ‘ਤੇ ਕੈਪਸ਼ਨ ਲਿਖਿਆ, ’83 ਸਾਡੇ ਲਈ ਸਿਰਫ ਇਕ ਫਿਲਮ ਨਹੀਂ ਬਲਕਿ ਪੂਰੇ ਦੇਸ਼ ਲਈ ਇਕ ਫਿਲਮ ਹੈ। ਦੇਸ਼ ਦੀ ਸੁਰੱਖਿਆ ਅਤੇ ਸਿਹਤ ਹਮੇਸ਼ਾਂ ਪਹਿਲਾਂ ਆਉਂਦੀ ਹੈ, ਇਸ ਲਈ ਸੁਰੱਖਿਅਤ ਰਹੋ, ਖਿਆਲ ਰੱਖੋ ਅਤੇ ਸਾਡੀ ਉਡੀਕ ਕਰੋ, ਅਸੀਂ ਜਲਦੀ ਆਵਾਂਗੇ। ਇਹ ਜਾਣਿਆ ਜਾਂਦਾ ਹੈ ਕਿ, ਇਸ ਫਿਲਮ ਦੇ ਬਹੁਤ ਸਾਰੇ ਪੋਸਟਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਵਿੱਚ ਰਣਵੀਰ ਕਪਿਲ ਦੇਵ ਦੀ ਕਾਰਬਨ ਕਾਪੀ ਵਰਗੇ ਲੱਗ ਰਹੇ ਸਨ। ਹਾਲਾਂਕਿ, ਦੀਪਿਕਾ ਪਾਦੁਕੋਣ ਫਿਲਮ ‘ਚ ਕਪਿਲ ਦੇਵ ਦੀ ਪਤਨੀ ਦੀ ਭੂਮਿਕਾ ਨਿਭਾਏਗੀ।
https://www.instagram.com/p/B9bCNcVB6TP/

