ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦਾ ਅਸਰ ਪੰਜਾਬ ‘ਚ ਵੀ ਵਧਦਾ ਜਾ ਰਿਹਾ ਹੈ। ਦੱਸ ਦਈਏ ਪੰਜਾਬ ‘ਚ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ, ਸ਼ੁਕਰਵਾਰ ਰਾਤ 12 ਵਜੇ ਤੋਂ ਸਾਰੇ ਪਬਲਿਕ ਟਰਾਂਸਪੋਰਟ ਬੰਦ ਕਰ ਦਿੱਤੇ ਜਾਣਗੇ।
ਸਰਕਾਰ ਨੇ ਇਸ ਦਾ ਐਲਾਨ ਵੀਰਵਾਰ ਦੁਪਿਹਰ ਆਇਆ ਹੈ। ਕੋਰੋਨਾ ਦੇ ਅਸਰ ਚਲਦਿਆਂ ਪੁਲਿਸ ਵਾਲਿਆਂ ਦੀ ਛੁੱਟੀ ਕੈਂਸਲ ਕੀਤੀ ਗਈ ਹੈ।ਇਸ ਦੇ ਨਾਲ ਹੀ 10 ਵੀਂ, 12 ਵੀਂ ਦੀ ਬੋਰਡ ਪ੍ਰੀਖੀਆਵਾਂ ਨੂੰ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਸਾਰੇ ਹੋਟਲ, ਰੈਸਤਰਾਂ, ਵਿਆਹ ਹੋਲ ਵੀ ਬੰਦ ਕੀਤੇ ਜਾ ਰਹੇ ਹਨ।
ਸਰਕਾਰ ਦਾ ਇਹ ਐਲਾਨ ਚੰਡੀਗੜ੍ਹ ‘ਚ 23 ਸਾਲਾਂ ਨੌਜਵਾਨ ਲੜਕੀ ਦਾ ਕੋਰੋਨਾ ਟੈਸਟ ਪਾਜੀਟਿਵ ਆਉਂਣ ਤੋਂ ਬਾਅਦ ਲਿਆ ਗਿਆ ਹੈ।
https://www.facebook.com/LivingIndiaNewschannel/videos/236360014158118/


