ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਰਭਯਾ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਦੀ ਇਸ ਦੁਨੀਆ ‘ਚ ਅੱਜ ਅੰਤਿਮ ਦਿਨ ਹੈ। 2012 ‘ਚ ਕੀਤੇ ਗੁਨਾਹ ਦੇ ਗੁਨਾਹਗਾਰਾਂ ਦੀ ਪਹਿਲਾਂ ਕਈ ਵਾਰ ਫਾਂਸੀ ਮੁਲਤਵੀ ਹੋ ਚੁੱਕੀ ਹੈ ਪਰ ਹੁਣ ਇਹਨਾਂ ਦੀ ਸਾਰੀ ਪਟੀਸ਼ਨਾਂ ਰੱਦ ਕੀਤੀ ਜਾ ਚੁੱਕੀ ਹੈ। 20 ਮਾਰਚ, ਸ਼ੁਕਰਵਾਰ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਮਿਲਣੀ ਹੈ, ਜਿਸਦਾ ਇੰਤਜਾਰ ਦੇਸ਼ ਕਰ ਰਿਹਾ ਹੈ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ, ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ‘ਚ ਇੱਕ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪਤਨੀ ਨੇ ਹਾਲ ਹੀ ਵਿੱਚ ਉਸ ਨੂੰ ਫਾਂਸੀ ਤੋਂ ਕੁਝ ਦਿਨ ਪਹਿਲਾਂ ਤਲਾਕ ਦੀ ਮੰਗ ਕੀਤੀ ਹੈ। ਨਿਉਜ਼ ਏਜੰਸੀ ਏਐਨਆਈ ਦੇ ਇੱਕ ਟਵੀਟ ਦੇ ਅਨੁਸਾਰ, ਅਕਸ਼ੇ ਦੀ ਪਤਨੀ ਪੁਨੀਤਾ ਨੇ ਬਿਹਾਰ ਤੋਂ ਔਰੰਗਾਬਾਦ ਦੀ ਇੱਕ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਕੀਤੀ ਜਾਣੀ ਸੀ ਪਰ ਉਹ ਅਦਾਲਤ ‘ਚ ਪੇਸ਼ ਨਹੀਂ ਹੋਈ। ਅਜਿਹੇ ‘ਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 24 ਮਾਰਚ ਨੂੰ ਮੁਲਤਵੀ ਕਰ ਦਿੱਤੀ ਹੈ।
ਜਾਣੂ ਕਰਾ ਦਈਏ ਅਕਸ਼ੇ ਕੁਮਾਰ ਸਿੰਘ (31), ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਸਮੇਤ ਨਿਰਭੈਆ ਦੇ ਚਾਰ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਹੈ।
ਅੱਜ ਦਿੱਲੀ ਤਿਹਾੜ ਜੇਲ੍ਹ ‘ਚ ਪਤੀ ਨਾਲ ਮੁਲਾਕਾਤ ਕਰ ਸਕਦੀ ਹੈ ਪੁਨੀਤਾ
ਜੇਐਨਐਨ ਦੀ ਇਕ ਰਿਪੋਰਟ ਦੇ ਅਨੁਸਾਰ ਅਕਸ਼ੈ ਠਾਕੁਰ ਦੀ ਪਤਨੀ ਪੁਨੀਤਾ ਆਪਣੇ ਬੇਟੇ ਨਾਲ ਵੀਰਵਾਰ ਨੂੰ ਆਪਣੇ ਪਤੀ ਨੂੰ ਮਿਲਣ ਲਈ ਦਿੱਲੀ ਦੀ ਤਿਹਾੜ ਜੇਲ੍ਹ ਆ ਸਕਦੀ ਹੈ। ਫਾਂਸੀ ਦੀ ਤਰੀਕ ਦੇ ਅਨੁਸਾਰ, ਪੁਨੀਤਾ ਦੀ ਆਪਣੇ ਪਤੀ ਅਕਸ਼ੇ ਨਾਲ ਅੱਜ ਆਖਰੀ ਮੁਲਾਕਾਤ ਹੋ ਸਕਦੀ ਹੈ। ਪੁਨੀਤਾ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ, ਉਸਦਾ ਪਤੀ ਅਕਸ਼ੈ ਦੋਸ਼ੀ ਹੈ। ਉਹ ਕਹਿ ਰਹੀ ਹੈ ਕਿ, ਉਸਦਾ ਪਤੀ ਬੇਕਸੂਰ ਹੈ। ਉਸਨੂੰ ਫਸਾਇਆ ਜਾ ਰਿਹਾ ਹੈ। ਪੁਨੀਤਾ ਦਾ ਕਹਿਣਾ ਹੈ ਕਿ ਜਦੋਂ ਦੇਸ਼ ਨੂੰ ਹਿਲਾ ਦੇਣ ਵਾਲਾ ਇਹ ਘਾਰਾ ਨਿਰਭਯਾ ਨਾਲ ਵਾਪਰਿਆ ਉਦੋਂ ਉਸ ਦਾ ਪਤੀ ਦਿੱਲੀ ‘ਚ ਮੌਜੂਦ ਨਹੀਂ ਸੀ।


