ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਸ਼ੇ ਦਾ ਅੱਡਾ ਬਣ ਚੁੱਕੇ ਪੰਜਾਬ ‘ਚ ਨਸ਼ਿਆ ਖਿਲਾਫ਼ ਵਰਤੀ ਜਾ ਰਹੀ ਸਖਤੀ ਦੇ ਚਲਦਿਆਂ ਸੀਆਈਏ ਸਟਾਫ ਫਰੀਦਕੋਟ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸ ਦਈਏ ਸੀਆਈਏ ਅਧਿਕਾਰੀਆਂ ਨੇ 1 ਕਿਲੋ ਭੁੱਕੀ ਸਮੇਤ ਨਸ਼ੇ ਦੀ ਕਾਲਾਬਾਜਾਰੀ ਕਰਨ ਵਾਲੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਥਾਣਾ ਇੰਚਾਰਜ ਜਗਵੀਰ ਸਿੰਘ ਨੇ ਦੱਸਿਆ ਕਿ, ਸੀਆਈਏ ਫਰੀਦਕੋਟ ਦੇ ਏਐਸਆਈ ਸੁਖਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ, ਪਿੰਡ ਮੁਮਾਰਾ ‘ਚ ਇਕ ਵਿਅਕਤੀ ਨਸ਼ੀਲਾ ਸਾਮਾਨ ਲੈ ਕੇ ਪਹੁੰਚ ਰਿਹਾ ਹੈ, ਜਿਸ ਆਧਾਰ ‘ਤੇ ਕਾਰਵਾਈ ਕਰਦੇ ਹੋਏ ਜਦੋਂ ਦੱਸੀ ਗਈ ਥਾਂ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਕਰਨ ‘ਤੇ 1 ਕਿਲੋ ਭੁੱਕੀ ਬਰਾਮਦ ਹੋਈ।
ਜਿਸ ਨੂੰ ਪੁਲਿਸ ਰਿਮਾਂਡ ‘ਚ ਲੈ ਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਹ ਪਤਾ ਲਾਉਂਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ, ਉਸ ਕੋਲ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਗਿਆ ਹੈ ਅਤੇ ਇਸਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ। ਸ ਬਾਰੇ ਪੁੱਛ-ਗਿੱਛ ਜਾਰੀ ਹੈ।


