ਕਬੱਡੀ ਮੈਚ ਬਣਿਆ ਜੰਗ ਦਾ ਮੈਦਾਨ, ਇਕ ਨੇ ਗਵਾਈ ਜਾਨ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸਬ ਡਵੀਜ਼ਨ ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਇੱਕ ਕਬੱਡੀ ਟੂਰਨਾਮੈਂਟ ਮੈਚ ਦੌਰਾਨ ਐਤਵਾਰ ਦੇਰ ਰਾਤ ਦੋ ਧੜਿਆਂ ਦਰਮਿਆਨ ਹੋਈ ਖੂਨੀ ਝੜਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸਬ ਡਵੀਜ਼ਨ ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਇੱਕ ਕਬੱਡੀ ਟੂਰਨਾਮੈਂਟ ਮੈਚ ਦੌਰਾਨ ਐਤਵਾਰ ਦੇਰ ਰਾਤ ਦੋ ਧੜਿਆਂ ਦਰਮਿਆਨ ਹੋਈ ਖੂਨੀ ਝੜਪ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਸੱਤ ਲੋਕ ਗੰਭੀਰ ਰੂਰ ਤੋਂ ਜ਼ਖਮੀ ਹੋਏ ਹਨ।  ਜ਼ਖਮੀਆ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹਨ। ਮਾਮਲੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਜੈਤੋ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Image result for Faridkot Kabaddi Ground

ਜਾਣਕਾਰੀ ਅਨੁਸਾਰ ਪਿੰਡ ਰੋੜੀਕਪੂਰਾ ਅਤੇ ਪਿੰਡ ਵੀਰੇਵਾਲਾ ਦੇ ਦੋ ਧੜਿਆਂ ਵਿੱਚ ਪਿਛਲੇ ਕੁਝ ਸਮੇਂ ਤੋਂ ਤਕਰਾਰ ਚੱਲ ਰਹੀ ਸੀ, ਜਿਸਨੂੰ ਪਿੰਡ ਦੀ ਪੰਚਾਇਤਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਪਰ ਐਤਵਾਰ ਨੂੰ ਪਿੰਡ ਰੋੜੀਕਪੂਰਾ ਵਿੱਚ ਸ਼ਾਂਤ ਹੋਇਆ ਇਹ ਮਾਮਲਾ ਕਬੱਡੀ ਟੂਰਨਾਮੈਂਟ ਦੌਰਾਨ ਖੂਨੀ ਝੜਪ ‘ਚ ਤਬਦੀਲ ਹੋ ਗਿਆ।

ਚਸ਼ਮਦੀਦਾਂ ਦੇ ਅਨੁਸਾਰ, ਦੋਵੇਂ ਗੁੱਟਾਂ ਨੇ ਇੱਕ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਫਾਇਰਿੰਗ ਇੱਕ ਗਰੁੱਪ ਵੱਲੋਂ ਕੀਤੀ ਗਈ ਸੀ, ਜਿਸਨੇ ਪਿੰਡ ਰੋੜੀਕਪੂਰਾ ਦੇ ਵਸਨੀਕ ਜਸਵੀਰ ਸਿੰਘ (24) ਦੇ ਸਿਰ ਵਿੱਚ ਸੱਟ ਮਾਰੀ ਸੀ। ਉਸੇ ਸਮੇਂ ਦੂਜੀ ਧੀਰ ਨੇ ਵੀ ਆਪਣੇ ਬਚਾਅ ਦੀ ਕੋਸ਼ਿਸ਼ ਕੀਤੀ, ਜਿਸ ‘ਚ ਸੱਤ ਲੋਕ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਸਾਰਿਆ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Image result for Faridkot Kabaddi Match

ਥਾਣਾ ਜੈਤੋ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਦੇ ਬਿਆਨ ਦੇ ਅਧਾਰ ‘ਤੇ ਕੇਸ ਦਰਜ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਗੱਲ ਦੱਸ ਦਈਏ ਕਿ, ਪਿੰਡ ਰੋੜੀਕਪੂਰਾ ਵਿੱਚ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਐਤਵਾਰ ਆਖਰੀ ਦਿਨ ਸੀ ਅਤੇ ਘਟਨਾ ਦੇ ਸਮੇਂ ਫਾਈਨਲ ਮੈਚ ਚੱਲ ਰਿਹਾ ਸੀ।

https://www.facebook.com/LivingIndiaNewschannel/videos/874618772964298/

Leave a Reply

Your email address will not be published. Required fields are marked *