ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਏਟੀਐਮ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਦੇ ਰਾਜ ‘ਚ ਜਿੱਥੇ ਬੇਰੁਜਗਾਰੀ ਜਹਿਜੀ ਸਮਸਿਆਵਾਂ  ਵਧੀਆਂ ਹਨ। ਉੱਥੇ ਹੀ ਕੁਝ ਬੇਰੁਜਗਾਰ ਨੌਜਵਾਨ ਗਲਤ ਕੰਮਾ, ਜਿਵੇਂ ਨਸ਼ਾ, ਚੋਰੀ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਦੇ ਰਾਜ ‘ਚ ਜਿੱਥੇ ਬੇਰੁਜਗਾਰੀ ਜਹਿਜੀ ਸਮਸਿਆਵਾਂ  ਵਧੀਆਂ ਹਨ। ਉੱਥੇ ਹੀ ਕੁਝ ਬੇਰੁਜਗਾਰ ਨੌਜਵਾਨ ਗਲਤ ਕੰਮਾ, ਜਿਵੇਂ ਨਸ਼ਾ, ਚੋਰੀ, ਡਕੈਤੀ ਵੱਲ ਵਧ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਿਲ੍ਹਾਂ ਨਵਾਂਸ਼ਹਿਰ ਦੇ ਥਾਣਾ ਬਹਿਰਾਮ ਅਧੀਨ ਪਿੰਡ ਬਾਸਲਾ ਵਿਖੇ ਲੁਟੇਰਿਆਂ ਨੇ ਸ਼ਨੀਵਾਰ ਦੇਰ ਰਾਤ ਐਸਬੀਆਈ ਦਾ ਏਟੀਐਮ ਦੀ ਭੰਨ-ਤੋੜ ਕਰਕੇ 3 ਲੱਖ 38 ਹਜਾਰ 500 ਰੁਪਏ ਦੀ ਰਾਸ਼ੀ ਚੋਰੀ ਕਰ ਕੇ ਫਰਾਰ ਹੋਏ ਹਨ। ਚੋਰੀ ਦੀ ਵਾਰਦਾਤ ਬਾਰੇ ਏਟੀਐਮ ਦੇ ਸੰਚਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸੰਚਾਲਕ ਦੇ ਦਿੱਤੇ ਬਿਆਨ ਮੁਤਾਬਿਕ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮ ਦੇ ਐਸਆਈ ਨੰਦ ਲਾਲ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਦੱਸਿਆ ਕਿ, ਪਿੰਡ ਬੀਸਲਾ ਵਿਖੇ ਲੁਟੇਰਿਆਂ ਨੇ ਦੇਰ ਰਾਤ ਐਸਬੀਆਈ ਦੇ ਏਟੀਐਮ ਦੀ ਭੰਨ-ਤੋੜ ਕਰ ਕੇ ਲੱਖਾਂ ਦੀ ਰਾਸ਼ੀ ਚੋਰੀ ਕਰ ਕੇ ਫਰਾਰ ਹੋਏ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ, ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ‘ਤੇ ਸਪਰੇਅ ਮਾਕ ਉਸ ਨੂੰ ਬੰਦ ਕੀਤਾ ਤਾਂ ਜੋ ਉਹਨਾਂ ਦੀ ਹਰਕਤ ਦਾ ਪਤਾ ਨਾ ਲਾਇਆ ਜਾ ਸਕੇ। ਪਰ ਇਕ ਦੂਰ ਲੱਗੇ ਕੈਮਰੇ ‘ਚ ਉਨ੍ਹਾਂ ਲੁਟੇਰਿਆਂ ਦੀ ਗਿਣਤੀ ਤਿੰਨ ਆ ਰਹੀ ਹੈ। ਪੁਲਿਸ ਸੀਸੀਟੀਵੀ ਫੋਟੇਜ ਖੰਗਾਲ ਰਹੀ ਹੈ।

Leave a Reply

Your email address will not be published. Required fields are marked *