ਵਿਰਾਟ ਕੋਹਲੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਇਹ ਅਪੀਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ 85 ਹੋ ਚੁੱਕੀ ਹੈ ਅਤੇ 2 ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ ਜਿਸ ਤੋਂ ਬਾਅਦ ਸਰਕਾਰ ਸਮੇਤ ਕਈ ਵੱਡੀ ਹਸਤੀਆਂ ਆਮ ਜਨਤਾ ਨੂੰ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੀਆਂ ਹਨ ਅਤੇ ਇਸੇ ਕੜੀ ਅੰਦਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਵਿਰਾਟ ਕੋਹਲੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਮਜਬੂਤ ਬਣੇ ਰਹੋ ਅਤੇ ਸਾਰੇ ਸਾਵਧਾਨੀ ਦੇ ਉਪਾਅ ਕਰਕੇ ਕੋਵੀਡ 19 ਦੇ ਪ੍ਰਕੋਪ ਵਿਰੁੱਧ ਲੜਾਈ ਕਰੀਏ। ਸੁਰੱਖਿਅਤ ਰਹੋ, ਚੌਕਸ ਰਹੋ ਅਤੇ ਸੱਭ ਤੋਂ ਮਹੱਤਵਪੂਰਨ,ਯਾਦ ਰੱਖੋ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। ਕ੍ਰਿਪਾ ਕਰਕੇ ਸਾਰਿਆਂ ਦਾ ਧਿਆਨ ਰੱਖੋ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਭਾਰਤੀ ਕ੍ਰਿਕਟ ਟੀਮ ਲਖਨਊ ਏਅਰਪੋਰਟ ਉੱਤੇ ਪਹੁੰਚੀ ਅਤੇ ਉਦੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੇ ਖਿਡਾਰੀਆਂ ਦੇ ਮੂੰਹਾਂ ਉੱਤੇ ਮਾਸਕ ਲਗਾਏ ਉੱਤੇ ਵਿਖਾਈ ਦਿੱਤੇ।

ਰੱਦ ਹੋਏ ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਮੈਚ ਅਤੇ ਆਈਪੀਐਲ

ਕੋਰੋਨਾ ਵਾਇਰਸ ਦੇ ਖੋਫ ਨੂੰ ਵੇਖਦੇ ਹੋਏ ਬੀਸੀਸੀਆਈ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਅਗਲੇ ਮੈਚ ਰੱਦ ਕਰ ਦਿੱਤੇ ਹਨ। ਇਹ ਮੈਚ ਲਖਨਊ ਅਤੇ ਕੱਲਕਤਾ ਵਿਚ ਖੇਡੇ ਜਾਣੇ ਸਨ ।ਇਸ ਤੋਂ ਪਹਿਲਾਂ ਮੈਚ ਧਰਮਸ਼ਾਲਾ ਵਿਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਬੀਸੀਆਈ ਨੇ ਪਹਿਲਾ ਇਹ ਦੋ ਮੈਚ ਸਟੇਡੀਅਮ ਦੇ ਵਿਚ ਬਿਨਾਂ ਦਰਸ਼ਕਾ ਦੇ ਕਰਾਉਣ ਦੀ ਗੱਲ ਵੀ ਆਖੀ ਸੀ ਪਰ ਹੁਣ ਇਨ੍ਹਾਂ ਨੂੰ ਰੱਦ ਹੀ ਕਰ ਦਿੱਤਾ ਹੈ। ਇੰਨਾ ਹੀ ਨਹੀਂ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ ਮੈਚਾਂ ਨੂੰ ਵੀ 15 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨਾ ਦਾ ਫੈਸਲਾ ਕੀਤਾ ਸੀ ਜਿਸ ਕਰਕੇ ਆਈਪੀਐਲ ਵਿਚ ਵੀ ਵਿਦੇਸ਼ੀ ਖਿਡਾਰੀਆਂ ਦੇ ਖੇਡਣ ਉੱਤੇ ਸ਼ੰਕਾ ਦੇ ਬੱਦਲ ਛਾਏ ਹੋਏ ਸਨ ਪਰ ਹੁਣ ਆਈਪੀਐਲ ਮੈਚ ਹੀ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *