ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੀ ਚਪੇਟ ‘ਚ ਕ੍ਰਿਕਟਰ ਵੀ ਘਿਰਦੇ ਜਾ ਰਹੇ ਹਨ। ਆਸਟਰੇਲੀਆਈ ਗੇਂਦਬਾਜ਼ ਕੇਨ ਰਿਚਰਡਸਨ ਸ਼ੁੱਕਰਵਾਰ ਨੂੰ ਕੋਰੋਨਾ ਤੋਂ ਬਚ ਗਏ, ਪਰ ਹੁਣ ਕੀਵੀ ਗੇਂਦਬਾਜ਼ ਲਾਕੀ ਫਰਗਸਨ ‘ਤੇ ਇਸ ਦੇ ਲੱਛਣ ਵੇਖਣ ਨੂੰ ਮਿਲੇ ਹਨ। ਫਰਗਸਨ ਨੇ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਆਸਟਰੇਲੀਆ ਬਨਾਮ ਨਿਉਜ਼ੀਲੈਂਡ ਵਨਡੇ ਮੈਚ ਤੋਂ ਬਾਅਦ ਗਲੇ ਵਿੱਚ ਖਰਾਸ਼ ਹੋਣ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਮੈਚ ਖਤਮ ਹੋਣ ‘ਤੇ ਉਨ੍ਹਾਂ ਨੂੰ ਮੈਡੀਕਲ ਸਟਾਫ ਨੇ ਆਇਸੋਲੇਸ਼ਨ ਵਾਰਡ ‘ਚ ਸ਼ਿਫਟ ਕਰ ਦਿੱਤਾ ਹੈ।
ਟੀਮ ਤੋਂ ਕੀਤਾ ਗਿਆ ਦੂਰ
ਨਿਉਜ਼ੀਲੈਂਡ ਕ੍ਰਿਕਟ ਕੋਚ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ, “ਸਿਹਤ ਪ੍ਰੋਟੋਕੋਲ ਦੇ ਅਨੁਸਾਰ, ਪਹਿਲੇ ਵਨਡੇ ਦੇ ਅੰਤ ਵਿੱਚ ਗਲ਼ੇ ਦੇ ਦਰਦ ਦੀ ਰਿਪੋਰਟ ਤੋਂ ਬਾਅਦ, ਲਾਕੀ ਫਰਗੂਸਨ ਨੂੰ ਅਗਲੇ 24 ਘੰਟਿਆਂ ਲਈ ਆਸੋਲੇਸ਼ਨ ‘ਚ ਰੱਖਿਆ ਗਿਆ ਹੈ ਅਤੇ ਇੱਕ ਵਾਰ ਟੈਸਟ ਕਰਨ ਤੇ ਨਤੀਜੇ ਪ੍ਰਾਪਤ ਅਤੇ ਨਿਦਾਨ ਤੋਂ ਬਾਅਦ, ਉਸ ਦੀ ਟੀਮ ਵਿੱਚ ਵਾਪਸੀ ਨਿਰਧਾਰਿਤ ਕੀਤੀ ਜਾ ਸਕਦੀ ਹੈ। ”
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਕੋਰੋਨਾ ਦੇ ਕਹਿਰ ਤੋਂ ਦੂਰ
ਇਸ ਤੋਂ ਪਹਿਲਾਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੂੰ ਕੋਰੋਨਾ ਹੋਣ ਦਾ ਜੋਖਮ ਸੀ। ਵੀਰਵਾਰ ਨੂੰ, ਕੇਨ ਰਿਚਰਡਸਨ ਨੇ ਗਲੇ ਵਿੱਚ ਖਰਾਸ਼ ਦੀ ਸ਼ਿਕਾਇਤ ਕੀਤੀ। ਨਤੀਜੇ ਵਜੋਂ, ਉਸਨੇ ਸਿਡਨੀ ਵਿੱਚ ਪਹਿਲਾ ਵਨਡੇ ਵੀ ਨਹੀਂ ਖੇਡਿਆ। ਕੰਗਾਰੂਆਂ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਅਫਰੀਕਾ ਦਾ ਦੌਰਾ ਕਰ ਰਹੀ ਸੀ।
ਇਸ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ, ਰਿਚਰਡਸਨ ਨੇ ਮੈਡੀਕਲ ਸਟਾਫ ਨੂੰ ਗਲ਼ੇ ਦੇ ਦਰਦ ਬਾਰੇ ਦੱਸਿਆ। ਇਹ ਜਾਣਕਾਰੀ ਮਿਲਣ ‘ਤੇ, ਆਸਟਰੇਲੀਆਈ ਕ੍ਰਿਕਟ ਟੀਮ ਦਾ ਮੈਡੀਕਲ ਸਟਾਫ ਮੂਹਰੇ ਆ ਗਿਆ। ਸਾਰਿਆਂ ਨੇ ਇਹ ਪਾਇਆ ਹੈ ਕਿ, ਰਿਚਰਡਸਨ ਕੋਰੋਨਾ ਵਾਇਰਸ ਦਾ ਸ਼ਿਕਾਰ ਨਹੀਂ ਹੋਏ, ਹਾਲਾਂਕਿ COVID 19 ਟੈਸਟ ਦੀ ਰਿਪੋਰਟ ਵੀ ਨਕਰਾਤਮਕ ਆਈ ਹੈ।

