ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਸ਼ਹੂਰ ਕ੍ਰਿਕਟਰ, ਕਾਮੇਡੀਅਨ ਅਤੇ ਰਾਜਨੇਤਾ ਨਵਜੋਤ ਸਿੱਧੂ ਹੁਣ ਇਕ ਨਵੇਂ ਅੰਦਾਜ਼ ‘ਚ ਨਜ਼ਰ ਆਉਣਗੇ। ਉਹ ਇਕ ਯੂ ਟਿਉਬਰ ਬਣ ਗਏ ਹਨ ਅਤੇ ਉਨ੍ਹਾਂ ਨੇ ਆਪਣਾ ਇਕ ਚੈਨਲ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ‘ਜਿੱਤੇਗਾ ਪੰਜਾਬ’ਹੈ ਅਤੇ ਇਸ ਨੂੰ ਖੋਲ੍ਹਣ ਦਾ ਉਦੇਸ਼ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਹੋਏ ਰਾਜਨੀਤਿਕ ਵਿਵਾਦ ਤੋਂ ਬਾਅਦ ਇਨ੍ਹਾਂ ਦਿਨੀਂ ਨਵਜੋਤ ਸਿੱਧੂ ਸੂਬੇ ਦੀ ਸਿਆਸਤ ‘ਚ ਅਲੱਗ-ਥਲੱਗ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਇਸ ਚੈਨਲ ਦੇ ਜ਼ਰੀਏ ਸਿੱਧੂ ਉਨ੍ਹਾਂ ਸੈਮੀਨਾਰਾਂ, ਇੰਟਰਵਿਉ ਅਤੇ ਸੰਵਾਦਾਂ ਲਈ ਆਪਣਾ ਸੱਦਾ ਖੋਲ੍ਹਣਗੇ, ਜੋ ਪੰਜਾਬ ਦੀ ਤਰੱਕੀ ਪ੍ਰਤੀ ਨਵੀਂ ਸੋਚ ਰੱਖਦੇ ਹਨ।
ਨਵਜੋਤ ਸਿੱਧੂ ਦਾ ਚੈਨਲ ਪੰਜਾਬ ਨੂੰ ਪੁਨਰ ਨਿਰਮਾਣ ਅਤੇ ਪੁਨਰ-ਸੁਰਜੀਤੀ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਦਾ ਮੰਚ ਹੋਵੇਗਾ। ਸਿੱਧੂ ਨੇ ਦਾਅਵਾ ਕੀਤਾ ਕਿ, ਨੌਂ ਮਹੀਨਿਆਂ ਦੀ ਲੰਬੀ ਸੋਚ ਅਤੇ ਸਵੈ-ਉੱਨਤੀ ਤੋਂ ਬਾਅਦ ਉਹ ਪੰਜਾਬ ਦੇ ਭਖਦੇ ਮਸਲਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਚੈਨਲ ਜ਼ਰੀਏ, ਉਹ ਪੰਜਾਬ ਦੇ ਪੁਨਰ ਨਿਰਮਾਣ ਅਤੇ ਇੱਕ ਭਲਾਈ ਰਾਜ ਵਜੋਂ ਇੱਕ ਠੋਸ ਰੋਡਮੈਪ ਬਾਰੇ ਵਿਚਾਰ ਵਟਾਂਦਰੇ ਕਰਨਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਹੇ ਗਏ ਭਾਈਚਾਰੇ, ਪਿਆਰ ਅਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈਣ ਵਾਲਾ ਇਹ ਚੈਨਲ, ਪੰਜਾਬ ਅਤੇ ਦੇਸ਼ ਦੇ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖੇਗਾ।
ਪੰਚਲਲਾਈਨ ਵੀ ਖ਼ਾਸ
ਸਿੱਧੂ ਨੇ ਕਿਹਾ ਕਿ, ‘ਜਿੱਤੇਗਾ ਪੰਜਾਬ’ ਚੈਨਲ ਦੀ ਪੰਚਲਾਈਨ ‘ਬੇਬ ਦੀ ਹਾਹ, ਸਾਡੀ ਰਾਹ ਹੋਵੇਗੀ’। ਚੈਨਲ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਅਧਾਰ ‘ਤੇ ਕੰਮ ਕਰੇਗਾ। ਨਵਜੋਤ ਸਿੱਧੂ ਨੇ ਇਸ ਚੈਨਲ ਨੂੰ ਆਪਣੇ ਅੰਦਾਜ਼ ‘ਚ ਅਰੰਭ ਕਰਦੇ ਹੋਏ ‘ਵਸੁਧੈਵ ਕੁਟੰਬਕਮ’ ਦਾ ਜ਼ਿਕਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀ ਇਕ ਲਾਈਨ ਦਾ ਵੀ ਜ਼ਿਕਰ ਕੀਤਾ। ਸਿੱਧੂ ਨੇ ਕਿਹਾ ‘ ਨਾ ਤੇਰਾ ਨਾ ਮੇਰਾ ਸਿਰਜਿਏ ਆਪਣਾ ਪੰਜਾਬ, ਪੰਜਾਬ ਦੇ ਸਾਰਿਆਂ ਲਈ ਭਲਾ, ਸਭ ਦੀ ਭਲਾਈ, ਪੰਜਾਬ ਦੀ ਭਲਾਈ ਵਿੱਚ ਹਿੱਸਾ ਪਾਉਂਣ ਲਈ ਵੀ ਪ੍ਰੇਰਿਆ।
ਸਿੱਧੂ ਨੇ ਆਪਣੇ ਅੰਦਾਜ ‘ਚ ਕਿਹਾ ਕਿ, ਪੂਰੀ ਦੁਨੀਆ ਮੇਰਾ ਦੇਸ਼ ਹੈ। ਸਾਰੇ ਲੋਕ ਮੇਰੇ ਭਰਾ ਹਨ। ਸਿੱਧੂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ, ਇਹ ਉਨ੍ਹਾਂ ਦਾ ਪ੍ਰਤੀਕ ਹੈ। ਇਹ ਚੈਨਲ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਸ਼ਾਨਦਾਰ ਅਤੀਤ, ਸੁਸ਼ਾਸਨ, ਹਿੰਮਤ, ਕੁਰਬਾਨੀ ਅਤੇ ਆਦਰਸ਼ਾਂ ਦੇ ਪ੍ਰਤੀਕ ਵਜੋਂ ਉਭਰਕੇ ਸਾਹਮਣੇ ਆਉਗਾ। ‘ਜਿੱਤੇਗਾ ਪੰਜਾਬ’ ਦਾ ਲੋਗੋ ਵੀ ਪੰਜਾਬ ਪ੍ਰੇਰਿਤ ਹੈ।
https://www.facebook.com/LivingIndiaNewschannel/videos/223790248773964


