ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Yes Bank ਦੇ ਸ਼ੇਅਰ ਸੋਮਵਾਰ ਨੂੰ 30 ਫ਼ੀਸਦੀ ਤੋਂ ਵੱਧੇ ਹਨ। ਮੁਸ਼ਿਕਲਾਂ ‘ਚ ਘਿਰੇ ਹੋਏ ਬੈਂਕ ਦੇ ਸ਼ੇਅਰਾਂ ਵਿੱਚ ਵਾਧਾ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਬਿਆਨ ਤੋਂ ਬਾਅਦ ਆਇਆ ਹੈ ਕਿ, ਉਹ ਬੈਂਕ ਦੇ 49 ਫ਼ੀਸਦੀ ਸ਼ੇਅਰਾਂ ਦੀ ਖਰੀਦ ਕਰੇਗੀ। ਐਸਬੀਆਈ ਇਸ ਸੌਦੇ ਵਿੱਚ 2,450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।
ਨਿਵੇਸ਼ਕਾਂ ਨੂੰ ਦਿਵਾਇਆ ਨਿਵੇਸ਼ ਕਰਨ ਦਾ ਭਰੋਸਾ
ਬੀਐਸਈ ਵਿੱਚ 29.63 ਪ੍ਰਤੀਸ਼ਤ ਦੀ ਛਾਲ ਨਾਲ ਯੇਸ ਬੈਂਕ ਦੇ ਸ਼ੇਅਰ 21 ਰੁਪਏ ਪਹੁੰਚ ਗਏ। ਉੱਥੇ ਹੀ ਐੱਨਐੱਸਈ ‘ਚ ਇਸ ਦੇ ਸ਼ੇਅਰ 32.20 ਫੀਸਦੀ ਦੇ ਵਾਧੇ ਨਾਲ 21.35 ਰੁਪਏ ‘ਤੇ ਬੰਦ ਹੋਏ। ਐਸਬੀਆਈ ਨੇ ਸ਼ਨੀਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ, ਬੈਂਕ ਵਿੱਚ ਜਮ੍ਹਾਂ ਰਾਸ਼ੀ ਅਤੇ ਦੇਣਦਾਰੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

