ਮਹਿਲਾ ਦਿਵਸ : ਇਨ੍ਹਾਂ ਔਰਤਾਂ ਨੇ ਸੰਭਾਲੇ ਪੀਐਮ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਨ੍ਹਾਂ ਔਰਤਾਂ ਨੂੰ ਸਮਰਪਿਤ ਕੀਤੇ ਹਨ ਜਿਨ੍ਹਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਨ੍ਹਾਂ ਔਰਤਾਂ ਨੂੰ ਸਮਰਪਿਤ ਕੀਤੇ ਹਨ ਜਿਨ੍ਹਾਂ ਤੋਂ ਉਹ ਖੁਦ ਪ੍ਰੇਰਿਤ ਹੋਏ ਹਨ। ਇਨ੍ਹਾਂ ਔਰਤਾਂ ਦਾ ਨਾਮ ਮਾਲਵਿਕਾ ਅਯੀਰ ਅਤੇ ਸਨੇਹਾ ਮੋਹਨਦਾਸ ਹੈ ਜਿਨ੍ਹਾਂ ਨੇ ਪੀਐਮ ਮੋਦੀ ਦੇ ਟਵੀਟਰ ਤੋਂ ਟਵੀਟ ਕੀਤੇ ਹਨ।

ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਪੀਐਮ ਮੋਦੀ ਦੇ ਟਵੀਟਰ ਅਕਾਊਂਟ ਤੋਂ ਟਵੀਟ ਕਰਨ ਵਾਲੀ ਮਾਲਵਿਕਾ ਨੇ 13 ਸਾਲ ਦੀ ਉੱਮਰ ਦੌਰਾਨ ਇਕ ਬੰਬ ਧਮਾਕੇ ‘ਚ ਜਖਮੀ ਹੋਣ ਕਰਕੇ ਆਪਣੇ ਦੋਣੋਂ ਹੱਥ ਖੋ ਦਿੱਤੇ ਸਨ। ਮਾਲਵਿਕਾ ਦੀ ਕਹਾਣੀ ਸਬਰ ਅਤੇ ਦ੍ਰਿੜਤਾ ਨਾਲ ਜੁੜੀ ਹੋਈ ਹੈ। ਆਪਣੇ ਹੱਥ ਖੋਣ ਦੇ ਬਾਵਜੂਦ ਵੀ ਮਾਲਵਿਕ ਅਯੀਰ ਨੇ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ ਹੈ।

ਉਨ੍ਹਾਂ ਨੇ ਪੀਐਮ ਮੋਦੀ ਦੇ ਟਵੀਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਕਿ ”ਮੇਰਾ ਮੰਨਣਾ ਹੈ ਕਿ ਤਬਦੀਲੀ ਲਈ ਸਿੱਖਿਆ ਲਾਜ਼ਮੀ ਹੈ। ਸਾਨੂੰ ਪੱਖਪਾਤੀ ਰਵੱਈਏ ਬਾਰੇ ਨੌਜਵਾਨਾਂ ਦੇ ਮਨਾਂ ਨੂੰ ਸੰਵੇਦਿਤ ਕਰਨ ਦੀ ਜ਼ਰੂਰਤ ਹੈ। ਸਾਨੂੰ ਅਪਾਹਜ ਲੋਕਾਂ ਨੂੰ ਕਮਜ਼ੋਰ ਅਤੇ ਨਿਰਭਰ ਦਿਖਾਉਣ ਦੀ ਬਜਾਏ ਰੋਲ ਮਾਡਲਾਂ ਵਜੋਂ ਦਰਸਾਉਣ ਦੀ ਜ਼ਰੂਰਤ ਹੈ”। ਉਨ੍ਹਾਂ ਅੱਗੇ ਕਿਹਾ ਕਿ ਅਯੋਗਤਾ ਅਪਾਹਜ ਕਰਨ ਵਿਚ ਰਵੱਈਆ ਅੱਧੀ ਲੜਾਈ ਹੈ। ਇਹ ਤੱਥ ਹੈ ਕਿ ਮਾਨਯੋਗ ਪ੍ਰਧਾਨਮੰਤਰੀ ਨੇ ਮਹਿਲਾ ਦਿਵਸ ਉੱਤੇ ਮੇਰੇ ਵਿਚਾਰ ਪ੍ਰਸਾਰਿਤ ਕਰਨ ਦੀ ਚੋਣ ਕੀਤੀ ਹੈ, ਮੈਨੂੰ ਵਿਸ਼ਵਾਸ਼ ਹੈ ਕਿ ਭਾਰਤ ਅਪੰਗਤਾ ਦੇ ਸਬੰਧ ਵਿਚ ਪੁਰਾਣੇ ਵਹਿਮਾਂ-ਭਰਮਾਂ ਨੂੰ ਦੂਰ ਕਰਨ ਲਈ ਸਹੀ ਰਸਤੇ ਉੱਤੇ ਹੈ।

ਇਸ ਤੋਂ ਪਹਿਲਾਂ ਚੇਨੰਈ ਦੀ ਸਨੇਹਾ ਮੋਹਨਦਾਸ ਪ੍ਰਧਾਨਮੰਤਰੀ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਮਾਧਿਅਮ ਰਾਹੀ ਆਪਣੀ ਕਹਾਣੀ ਸਾਝੀ ਕਰਨ ਵਾਲੀ ਪਹਿਲਾ ਔਰਤ ਬਣੀ। ਮੋਹਨ ਦਾਸ ਫੂਡਬੈਂਕ-ਇੰਡੀਆ ਦੀ ਸੰਸਥਾਪਕ ਹੈ ਜੋ ਭੁੱਖ ਨਾਲ ਲੜਨ ਦੀ ਪਹਿਲ ਹੈ। ਮੋਹਨਦਾਸ ਨੇ ਪੀਐਮ ਮੋਦੀ ਦੇ ਟਵੀਟਰ ਤੋਂ ਟਵੀਟ ਕਰਦਿਆਂ ਲਿਖਿਆ ਕਿ ”ਜਦੋਂ ਮੈਨੂੰ ਲੱਗਦਾ ਹੈ ਕਿ ਮੈ ਜੋ ਕਰ ਰਹੀ ਹਾਂ, ਮੈ ਉਸ ਦੇ ਪ੍ਰਤੀ ਮਜਬੂਤੀ ਮਹਿਸੂਸ ਕਰਦੀ ਹਾਂ। ਮੈ ਆਪਣੇ ਸਾਥੀ ਨਾਗਰਿਕਾਂ, ਖਾਸ ਕਰਕੇ ਮਹਿਲਾਵਾਂ ਨੂੰ ਅੱਗੇ ਆਉਣ ਅਤੇ ਮੇਰੇ ਨਾਲ ਹੱਥ ਮਿਲਾਉਣ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੀ ਹਾਂ। ਮੈ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਘੱਟ ਤੋਂ ਘੱਟ ਇਕ ਜਰੂਰਤਮੰਦ ਵਿਅਕਤੀ ਨੂੰ ਭੋਜਣ ਛਕਾਓ ਅਤੇ ਭੁੱਖ ਤੋਂ ਮੁਕਤ ਗ੍ਰਹਿ ਵਿਚ ਯੋਗਦਾਨ ਦੋਵੇ।

 

Leave a Reply

Your email address will not be published. Required fields are marked *