ਮਹਿਲਾ ਦਿਵਸ ਮੌਕੇ ਪੀਐਮ ਮੋਦੀ ਨੇ ਆਪਣੇ ਸੋੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੂੰ ਕੀਤੇ ਸਮਰਪਿਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੂਰੀ ਦੁਨੀਆਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਅਜਿਹੀਆਂ ਸੰਘਰਸ਼ਸ਼ੀਲ ਔਰਤਾਂ ਦੀਆਂ ਕਹਾਣੀਆਂ ਨਿਕਲ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੂਰੀ ਦੁਨੀਆਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਅਜਿਹੀਆਂ ਸੰਘਰਸ਼ਸ਼ੀਲ ਔਰਤਾਂ ਦੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੇ ਕੁੱਝ ਵੱਡਾ ਕਰਕੇ ਆਪਣੀ ਜਿੰਦਗੀ ਵਿਚ ਸਫ਼ਲਤਾ ਹਾਸਲ ਕੀਤੀ ਹੋਵੇ। ਪਿਛਲੇ ਸੋਮਵਾਰ ਨੂੰ ਪੀਐਮ ਮੋਦੀ ਨੇ ਵੀ ਅਜਿਹੀਆਂ ਹੀ ਔਰਤਾਂ ਨੂੰ ਮਹਿਲਾ ਦਿਵਸ ਵਾਲੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਸਮਰਪਿਤ ਕਰਨ ਦੀ ਗੱਲ ਕਹੀ ਸੀ ਜਿਨ੍ਹਾਂ ਦੀ ਜਿੰਦਗੀ ਤੋਂ ਉਹ ਵੀ ਪ੍ਰੇਰਿਤ ਹੋਏ ਹਨ ਅਤੇ ਆਪਣੇ ਵਾਅਦੇ ਮੁਤਾਬਿਕ ਪੀਐਮ ਮੋਦੀ ਨੇ ਅੱਜ ਮਹਿਲਾ ਦਿਵਸ ਵਾਲੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਅਜਿਹੀਆਂ ਉੱਧਮੀ ਔਰਤਾਂ ਦੇ ਨਾਮ ਕਰ ਦਿੱਤੇ ਹਨ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਟਵੀਟ ਕਰਦਿਆਂ ਸੱਭ ਤੋਂ ਪਹਿਲਾਂ ਮਹਿਲਾ ਦਿਵਸ ਉੱਤੇ ਵਧਾਈ ਦਿੱਤੀ.. ਉਨ੍ਹਾਂ ਕਿਹਾ ਕਿ ਅਸੀ ਆਪਣੀ ਨਾਰੀ ਸ਼ਕਤੀ ਦੀ ਭਾਵਨਾ ਅਤੇ ਉੱਪਲਬਧੀਆਂ ਨੂੰ ਸਲਾਮ ਕਰਦੇ ਹਨ। ਜਿਵੇਂ ਕਿ ਮੈ ਕੁੱਝ ਦਿਨ ਪਹਿਲਾਂ ਕਿਹਾ ਸੀ, ਮੈ ਵਿਦਾ ਲੈ ਰਿਹਾ ਹਾਂ, ਦਿਨ ਵਿਚ ਸੱਤ ਮਹਿਲਾਵਾਂ ਆਪਣੀ ਜੀਵਨ ਯਾਤਰਾ ਮੇਰੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਨਗੀਆਂ ਅਤੇ ਸ਼ਾਇਦ ਤੁਹਾਡੇ ਨਾਲ ਗੱਲਬਾਤ ਕਰਨਗੀਆਂ।

ਉਨ੍ਹਾਂ ਅੱਗੇ ਕਿਹਾ ਕਿ ”ਭਾਰਤ ਵਿਚ ਰਾਸ਼ਟਰ ਦੇ ਸਾਰੇ ਹਿੱਸਿਆਂ ਵਿਚ ਮਹਿਲਾਵਾਂ ਦੀ ਸ਼ਾਨਦਾਰ ਪ੍ਰਾਪਤੀਆਂ ਹਨ।ਇਨ੍ਹਾਂ ਮਹਿਲਾਵਾਂ ਨੇ ਕਈ ਹਿੱਸਿਆਂ ਵਿਚ ਸ਼ਾਨਦਾਰ ਕੰਮ ਕੀਤਾ ਹੈ ਉਨ੍ਹਾਂ ਦੇ ਸੰਘਰਸ਼ ਅਤੇ ਅਭਿਲਾਸ਼ਾ ਲੱਖਾਂ ਨੂੰ ਪ੍ਰੇਰਿਰਤ ਕਰਦੀਆਂ  ਹਨ..ਆਓ ਅਜਿਹੀਆਂ ਔਰਤਾਂ ਦੀ ਉੱਪਲਬਧੀਆਂ ਦਾ ਜਸ਼ਨ ਮਨਾਉਂਦੇ ਰਹੀਏ ਅਤੇ ਉਨ੍ਹਾਂ ਤੋਂ ਸਿੱਖੀਏ”।

Image result for pm modi

ਦੱਸ ਦਈਏ ਕਿ ਅੱਜ ਮਹਿਲਾ ਦਿਵਸ ਵਾਲੇ ਦਿਨ ਜਿੰਦਗੀ ਵਿਚ ਚੰਗਾ ਮੁਕਾਮ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਦੇ ਦਿਨ ਔਰਤਾ ਨੂੰ ਕਈ ਵੱਡੀਆਂ ਸਹੂਲਤਾਂ ਅਤੇ ਜਿੰਮੇੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਅੱਜ ਦੇ ਦਿਨ ਅਜਿਹੀ ਔਰਤਾਂ ਨੂੰ ਸਪਰਪਿਤ ਕਰਨ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸੋਸ਼ਲ ਮੀਡੀਆ ਮਾਈਕਰੋਬਲਾਗਿੰਗ ਸਾਇਟਜ਼ ਉੱਤੇ ਦੁਨੀਆਂ ਵਿਚ 55.3 ਮਿਲੀਅਨ ਲੋਕ ਫੋਲੋ ਕਰਦੇ ਹਨ। ਉਹ ਦੁਨੀਆਂ ਵਿਚ ਸੱਭ ਤੋਂ ਜਿਆਦਾ ਫੋਲੋ ਕੀਤੇ ਜਾਣ ਵਾਲੀ ਰਾਜਨੀਤਿਕ ਹਸਤੀਆਂ ਵਿਚ ਸ਼ਾਮਲ ਹਨ।

 

Leave a Reply

Your email address will not be published. Required fields are marked *