ਭਲਕੇ T-20 ਵਿਸ਼ਵ ਕੱਪ ਦਾ ਹੋਵੇਗਾ ਫਾਇਨਲ ਮੁਕਾਬਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ 8 ਮਾਰਚ ਨੂੰ ਪੂਰੀ ਦੁਨੀਆਂ ਵਿਚ ਮਹਿਲਾ ਦਿਵਸ ਮਨਾਇਆ ਜਾਣਾ ਹੈ ਪਰ 8 ਮਾਰਚ ਕ੍ਰਿਕਟ ਦੀ ਦੁਨੀਆਂ ਦਾ ਵੀ ਸੱਭ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ 8 ਮਾਰਚ ਨੂੰ ਪੂਰੀ ਦੁਨੀਆਂ ਵਿਚ ਮਹਿਲਾ ਦਿਵਸ ਮਨਾਇਆ ਜਾਣਾ ਹੈ ਪਰ 8 ਮਾਰਚ ਕ੍ਰਿਕਟ ਦੀ ਦੁਨੀਆਂ ਦਾ ਵੀ ਸੱਭ ਤੋਂ ਵੱਡਾ ਦਿਨ ਹੈ ਕਿਉਂਕਿ ਆਉਣ ਵਾਲੇ ਐਤਵਾਰ ਨੂੰ ਭਾਰਤ ਅਤੇ ਅਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਵਿਚਾਲੇ ਟੀ-20 ਵਿਸ਼ਵ ਕੱਪ ਦਾ ਫਾਇਨਲ ਮੈਚ ਖੇਡਿਆ ਜਾਵੇਗਾ ਜਿਸ ਦੇ ਲਈ ਕ੍ਰਿਕਟ ਦੇ ਪ੍ਰਸ਼ੰਸਕ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਭਾਰਤੀ ਮਹਿਲਾ ਕ੍ਰਿਕਟ ਟੀਮ ਅਸਟ੍ਰੇਲੀਆ ਦੀ ਟੀਮ ਨੂੰ ਉਸੇ ਦੇ ਦੇਸ਼ ਅੰਦਰ ਮੈਲਬਰਨ ਦੇ ਕ੍ਰਿਕਟ ਗਰਾਊਂਡ ਵਿਚ ਹਰਾਉਣ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਅਸਟ੍ਰੇਲੀਆ ਦੀ ਟੀਮ ਮੌਜੂਦਾ ਟੀ-20 ਵਿਸ਼ਵ ਕੱਪ ਚੈਂਪੀਅਨ ਹੈ ਜਦਕਿ ਭਾਰਤ ਇਹ ਵਿਸ਼ਵ ਕੱਪ ਜਿੱਤੇ ਕੇ ਇਤਿਹਾਸ਼ ਰਚਨ ਦੀ ਕੋਸ਼ਿਸ਼ ਕਰੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਫਾਇਨਲ ਮੁਕਾਬਲੇ ਵਿਚ ਪਹੁੰਚੀ ਹੈ।

ਭਾਰਤ ਦਾ ਇਸ ਟੂਰਨਾਮੈਂਟ ਵਿਚ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਪੂਰੀ ਟੀਮ ਫੋਰਮ ਵਿਚ ਨਜ਼ਰ ਆ ਰਹੀ ਹੈ ਪਰ ਫਿਰ ਵੀ ਭਾਰਤ ਲਈ ਇਹ ਫਾਇਨਲ ਮੁਕਾਬਲਾ ਅਸਾਨ ਨਹੀਂ ਰਹਿਣ ਵਾਲਾ ਹੈ ਕਿਉਂਕਿ ਅਸਟ੍ਰੇਲੀਆ ਦੀ ਟੀਮ ਪਿਛਲੇ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਹੈ ਅਤੇ ਉਹ ਛੇਵੀ ਵਾਰ ਫਾਇਨਲ ਮੁਕਾਬਲੇ ਵਿਚ ਪਹੁੰਚੀ ਹੈ। ਭਾਰਤੀ ਟੀਮ ਦੀ ਅਗਵਾਈ ਹਰਮਨਪ੍ਰੀਤ ਕੌਰ ਕਰ ਰਹੀ ਹੈ ਜਦਕਿ ਅਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਹੈ।

ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮੀਫਾਇਨਲ ਮੁਕਾਬਲਾ ਮੀਂਹ ਦੀ ਭੇਟ ਚੜ ਗਿਆ ਸੀ ਪਰ ਭਾਰਤੀ ਟੀਮ ਦੇ ਗਰੁੱਪ ਏ ਵਿਚ ਪਹਿਲੇ ਨੰਬਰ ਉੱਤੇ ਹੋਣ ਕਰਕੇ ਫਾਇਨਲ ਵਿਚ ਪਹੁੰਚ ਗਈ ਸੀ। ਖੈਰ ਹੁਣ ਵੇਖਣਾ ਹੋਵੇਗਾ ਕਿ ਭਾਰਤ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰੱਚਦਾ ਹੈ ਜਾਂ ਫਿਰ ਅਸਟ੍ਰੇਲੀਆ ਦੇ ਹੱਥ ਮੁੜ ਆਈਸੀਸੀ ਦੀ ਟ੍ਰਾਫੀ ਆਵੇਗੀ।

Leave a Reply

Your email address will not be published. Required fields are marked *