Yes Bank ਦੇ ਖਾਤਾਧਾਰਕਾਂ ਲਈ ਬੁਰੀ ਖਬਰ, ਕਢਵਾ ਸਕਣਗੇ ਕੇਵਲ ਇੰਨੇ ਪੈਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਐਂਡ ਮਹਾਰਾਸ਼ਟਰ ਬੈਂਕ ਤੋਂ ਬਾਅਦ ਯੈਸ ਬੈਂਕ ਦੇ ਖਾਤਾਧਾਰਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਬੈਂਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਐਂਡ ਮਹਾਰਾਸ਼ਟਰ ਬੈਂਕ ਤੋਂ ਬਾਅਦ ਯੈਸ ਬੈਂਕ ਦੇ ਖਾਤਾਧਾਰਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਬੈਂਕ ਉੱਤੇ ਭਾਰਤੀ ਰਿਜ਼ਰਵ ਬੈਂਕ ਨੇ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਖਾਤਾਧਾਰਕਾਂ ਲਈ ਬੈਂਕ ‘ਚੋਂ ਪੈਸੇ ਕਢਵਾਉਣ ਦੀ ਲਿਮਟ ਘਟਾ ਕੇ 50 ਹਜ਼ਾਰ ਕਰ ਦਿੱਤੀ ਗਈ ਹੈ। ਭਾਵ ਇਸ ਬੈਂਕ ਦੇ ਖਾਤਾਧਾਰਕ ਹੁਣ ਆਪਣੇ ਖਾਤੇ ਵਿਚੋਂ ਇਕ ਮਹੀਨੇ ਵਿਚ ਕੇਵਲ 50 ਹਜ਼ਾਰ ਰੁਪਏ ਦੀ ਨਕਦੀ ਹੀ ਕਢਵਾ ਸਕਦੇ ਹਨ।

Image result for yes bank

ਰਿਜ਼ਰਵ ਬੈਂਕ ਦੀਆਂ ਇਨ੍ਹਾਂ ਪਾਬੰਦੀਆਂ ਦੀ ਖਬਰ ਜਦੋਂ ਦੇਸ਼ ਵਿਚ ਫੈਲੀ ਤਾਂ ਏਟੀਐਮ ਦੇ ਬਾਹਰ ਲੋਕਾਂ ਦੀਆ ਪੈਸ ਕਢਵਾਉਣ ਵਾਸਤੇ ਲਾਈਨਾਂ ਲੱਗ ਗਈਆਂ ਮੀਡੀਆ ਰਿਪੋਰਟਾਂ ਅਨੁਸਾਰ ਕਈ ਏਟੀਐਮ ਮਸ਼ੀਨਾਂ ਬੰਦ ਮਿਲੀਆਂ ਅਤੇ ਕਈਆਂ ਮਸ਼ੀਨਾਂ ਵਿਚ ਪੈਸੇ ਹੀ ਨਹੀਂ ਸਨ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਯੈਸ ਬੈਂਕ ਦੇ ਖਾਤਾਧਾਰਕਾਂ ਵਿਚ ਇਹ ਡਰ ਵੀ ਪਾਇਆ ਜਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੇ ਪੂਰੇ ਪੈਸੇ ਇਸ ਬੈਂਕ ਵਿਚ ਡੁੱਬ ਹੀ ਨਾ ਜਾਣ ਕਿਉਂਕਿ ਜੇਕਰ ਇਕ ਖਾਤਾਧਾਰਕ ਦੇ ਬੈਂਕ ਵਿਚ ਦੋ ਜਾਂ ਉਸ ਤੋਂ ਵੱਧ ਖਾਤੇ ਹਨ ਤਾਂ ਵੀ ਉਹ 50 ਹਜ਼ਾਰ ਰੁਪਏ ਤੱਕ ਹੀ ਕਢਵਾ ਸਕਦਾ ਹੈ। ਯੈਸ ਬੈਂਕ ਦੀਆਂ ਸ਼ਾਖਾਵਾਂ ਦੇਸ਼ ਭਰ ਵਿਚ ਫੈਲੀਆਂ ਹੋਈਆਂ ਹਨ। ਖਾਤਾਧਾਰਕਾਂ ਨੂੰ ਆਪਣੇ ਪੈਸੇ ਬੈਂਕ ਵਿਚ ਕਢਵਾਉਣ ਤੋਂ ਇਲਾਵਾ ਆਨਲਾਇਨ ਟਰਾਂਸਫਰ ਕਰਨ ਵਿਚ ਵੀ ਪਰੇਸ਼ਾਨੀ ਹੋ ਰਹੀ ਹੈ। ਯੈਸ ਬੈਂਕ ਉੱਤੇ ਪਾਬੰਦੀਆਂ ਬੀਤੇ 5 ਮਾਰਚ ਤੋਂ ਸ਼ੁਰੂ ਹੋ ਗਈਆਂ ਹਨ ਜੋ ਕਿ ਅਗਲੇ 30 ਦਿਨ ਭਾਵ 3 ਅਪ੍ਰੈਲ ਤੱਕ ਇਸੇ ਤਰ੍ਹਾ ਹੀ ਜਾਰੀ ਰਹਿਣਗੀਆਂ।

ਕਿਉਂ ਲਗਾਈ ਗਈਆਂ ਪਾਬੰਦੀਆਂ ?

ਰਿਪੋਰਟਾਂ ਅਨੁਸਾਰ ਬੈਂਕ ਉੱਤੇ ਲਗਭਗ 24 ਹਜ਼ਾਰ ਕਰੋੜ ਡਾਲਰ ਦਾ ਕਰਜ਼ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਯੈਸ ਬੈਂਕ ਨੂੰ ਡੁੱਬਣ ਤੋਂ ਬਚਾਉਣ ਲਈ ਸਰਕਾਰ ਨੇ ਬੈਂਕ ਉੱਤੇ ਇਹ ਪਾਬੰਦੀਆਂ ਲਗਾਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਆਰਬੀਆਈ ਨੇ ਬੈਂਕ ਦੇ ਖਾਤਾਧਾਰਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੈਂਕਿਗ ਨਿਯਮ ਕਾਨੂੰਨ 1949 ਦੀ ਧਾਰਾ 45 ਅਧੀਨ ਪਾਬੰਦੀਆਂ ਲਗਾਈਆਂ ਹਨ। ਆਰਬੀਆਈ ਨੇ ਕਿਹਾ ਹੈ ਕਿ ਪਾਬੰਦੀਆਂ ਲਗਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। ਖਬਰ ਇਹ ਵੀ ਸਾਹਮਣੇ ਆਈ ਹੈ ਕਿ ਯੈਸ ਬੈਂਕ ਦੀ 49 ਫੀਸਦੀ ਹਿੱਸੇਦਾਰੀ ਸਟੇਟ ਬੈਂਕ ਆਫ ਇੰਡਿਆ ਅਤੇ ਐਲਆਈਸੀ ਨੂੰ ਦਿੱਤੀ ਜਾਵੇਗੀ ਜਿਸ ਦੇ ਬਦਲੇ ਇਹ ਦੋਣੋਂ ਬੈਂਕ ਯੈਸ ਬੈਂਕ ਵਿਚ 490 ਕਰੋੜ ਰੁਪਏ ਦਾ ਨਿਵੇਸ਼ ਕਰਨਗੇ।

Leave a Reply

Your email address will not be published. Required fields are marked *