ਦਿੱਲੀ ਹਿੰਸਾ: ਫਰਾਰ ਚੱਲ ਰਹੇ ਤਾਹਿਰ ਹੁਸੈਨ ਨੇ ਕੋਰਟ ‘ਚ ਅਗਾਊ ਜਮਾਨਤ ਲਈ ਲਗਾਈ ਅਰਜੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਹਿੰਸਾ ਵਿਚ ਆਰੋਪੀ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਨੇ ਕੋਰਟ ਵਿਚ ਅਗਾਊ ਜ਼ਮਾਨਤ ਲਈ ਅਰਜੀ ਦਾਖਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਹਿੰਸਾ ਵਿਚ ਆਰੋਪੀ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਨੇ ਕੋਰਟ ਵਿਚ ਅਗਾਊ ਜ਼ਮਾਨਤ ਲਈ ਅਰਜੀ ਦਾਖਲ ਕੀਤੀ ਹੈ ਜਿਸ ਉੱਤੇ ਅਦਾਲਤ ਭਲਕੇ ਸੁਣਵਾਈ ਕਰੇਗੀ। ਦੱਸ ਦਈਏ ਕਿ ਹਿੰਸਾ ਤੋਂ ਬਾਅਦ ਫਰਾਰ ਚੱਲ ਰਹੇ ਤਾਹਿਰ ਹੁਸੈਨ ਦੀ ਭਾਲ ਵਿਚ ਦਿੱਲੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਤਾਹਿਰ ਹੁਸੈਨ ਨੇ ਦਿੱਲੀ ਪੁਲਿਸ ਤੋਂ ਬਚਣ ਲਈ ਕੜਕੜਡੂਮਾ ਕੋਰਟ ਵਿਚ ਆਪਣੇ ਵਕੀਲ ਮੁਕੇਸ਼ ਵਾਲੀਆ ਰਾਹੀ ਅਗਾਊ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਤਾਹਿਰ ਖੁਦ ਹਿੰਸਾ ਨਾਲ ਪੀੜਤ ਵਿਅਕਤੀ ਹਨ ਅਤੇ ਉਸ ਨੂੰ ਪੁਲਿਸ ਨੇ 24 ਫਰਵਰੀ ਵਾਲੇ ਦਿਨ ਬਚਾਇਆ ਸੀ ਜਿਸ ਕਰਕੇ ਉਹ ਖੁਦ ਆਰੋਪੀ ਕਿਵੇਂ ਹੋ ਸਕਦੇ ਹਨ। ਕੋਰਟ ਨੇ ਇਸ ਮਾਮਲੇ ਵਿਚ ਐਸਆਈਟੀ ਤੋਂ ਵੀ ਜਵਾਬ ਮੰਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਭਲਕੇ ਦੁਪਹਿਰ 2 ਵਜੇ ਹੋਵੇਗੀ।

ਦਰਅਸਲ ਦਿੱਲੀ ਹਿੰਸਾ ਦੌਰਾਨ ਆਈਬੀ ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਬਰਾਮਦ ਹੋਈ ਸੀ ਅਤੇ ਅੰਕਿਤ ਦੇ ਪਿਤਾ ਦਾ ਆਰੋਪ ਸੀ ਕਿ ਉਸ ਦੇ ਬੇਟੇ ਨੂੰ ਤਾਹਿਰ ਹੁਸੈਨ ਦੇ ਘਰ ਵਿਚ ਹੀ ਮਾਰਿਆ ਗਿਆ ਜਿਸ ਕਰਕੇ ਪੁਲਿਸ ਨੇ ਉਸ ਉੱਤੇ ਹੱਤਿਆ ਕਰਨ ਸਮੇਤ ਕਈ ਅਪਰਾਧਿਕ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਹਿੰਸਾ ਤੋਂ ਬਾਅਦ ਤਾਹਿਰ ਹੁਸੈਨ ਦੇ ਘਰੋਂ ਹਿੰਸਾ ਵਿਚ ਵਰਤਿਆ ਜਾ ਰਿਹਾ ਸਮਾਨ ਤੇਜ਼ਾਬ,ਪੈਟ੍ਰੋਲ ਬੰਬ ਆਦਿ ਬਰਾਮਦ ਹੋਏ ਸਨ ਅਤੇ ਉਦੋਂ ਤੋਂ ਹੀ ਤਾਹਿਰ ਹੁਸੈਨ ਫਰਾਰ ਚੱਲ ਰਿਹਾ ਹੈ।

File Photo

ਦੱਸ ਦਈਏ ਕਿ ਬੀਤੇ ਮੰਗਲਵਾਰ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਹਿੰਸਾ ਦੌਰਾਨ ਦਿੱਲੀ ਦੀਆਂ ਸੜਕਾਂ ਉੱਤੇ ਸ਼ਰੇਆਮ ਫਾਇਰਿੰਗ ਕਰਨ ਵਾਲੇ ਸ਼ਾਹਰੁਖ ਨੂੰ ਬਰੇਲੀ ਦੇ ਸ਼ਾਮਲੀ ਤੋਂ ਗਿਰਫਤਾਰ ਕਰ ਲਿਆ ਸੀ ਅਤੇ ਉਸ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਗੁੱਸੇ ਵਿਚ ਆ ਕੇ ਗੋਲੀਆ ਚਲਾਈਆਂ ਸਨ। ਜ਼ਿਕਰਯੋਗ ਹੈ ਕਿ ਦਿੱਲੀ ਹਿੰਸਾ ਵਿਚ ਹੁਣ ਤੱਕ 48 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ ਜਦਕਿ 300 ਤੋਂ ਜਿਆਦਾ ਲੋਕ ਜਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਹਿੰਸਾ ਵਿਚ ਅਵੈਦ ਹਥਿਆਰਾਂ, ਪੈਟ੍ਰੋਲ ਬੰਬਾਂ ਅਤੇ ਤੇਜ਼ਾਬ ਦਾ ਜਮ ਕੇ ਇਸਤਮਾਲ ਹੋਇਆ ਸੀ।

Leave a Reply

Your email address will not be published. Required fields are marked *