ਹੋਲੇ-ਮਹੱਲੇ ‘ਤੇ ਆਉਣ ਵਾਲੀ ਸੰਗਤ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਦੀ ਇਹ ਅਪੀਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸਿੱਖ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਖਾਲਸੇ ਦੀ ਜਨਮਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸਿੱਖ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਖਾਲਸੇ ਦੀ ਜਨਮਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਸ਼ਾਸਨ ਨੇ ਵੀ ਇਸ ਦੇ ਲਈ ਕਮਰ ਕਸ ਲਈ ਹੈ ਉੱਥੇ ਹੀ ਦੂਜੇ ਪਾਸੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੋਲਾ-ਮਹੱਲਾ ਦੌਰਾਨ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸ਼ਰਧਾਪੂਰਵਕ ਯਾਤਰਾ ਕਰਨ ਦੀ ਅਪੀਲ ਕੀਤੀ ਹੈ।

Image result for hola mohalla
Sikh Pilgrims

ਇਸ ਵਾਰ ਹੋਲਾ-ਮਹੱਲਾ 5,6,7 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਅਤੇ ਫਿਰ 8,9,10 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਨਾਲ ਹੀ 10 ਤਰੀਕ ਨੂੰ ਇਕ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਵੇਗਾ। ਇਸ ਖਾਸ ਮੌਕੇ ਉੱਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਹਨ ਅਤੇ ਉਨ੍ਹਾਂ ਦੀ ਸਹੂਲਤ ਨੂੰ ਵੇਖਦੇ ਹੋਏ ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ।

ਅਕਸਰ ਹੀ ਵੇਖਣ ਵਿਚ ਆਉਂਂਦਾ ਹੈ ਕਿ ਹੋਲੇ ਮਹੱਲੇ ਉੱਤੇ ਆਉਣ ਵਾਲੇ ਬਹੁਤ ਸਾਰੇ ਨੌਜਵਾਨ ਆਪਣੇ ਬੁਲਟ, ਮੋਟਸਾਇਕਲ ਦੇ ਸਲੰਸਰ ਫਾੜ ਕੇ ਪਟਾਕੇ ਮਰਵਾਉਂਦੇ ਆਉਂਦੇ ਹਨ ਅਤੇ ਇਸ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਹੋਲੇ ਮਹੱਲੇ ਉੱਤੇ ਆਉਣ ਵਾਲੇ ਨੌਜਵਾਨ ਦੋ ਪਹੀਆ ਵਾਹਨਾਂ ਦੇ ਸਲੰਸਰ ਫਾੜ ਕੇ ਹੁਲੜਬਾਜੀ ਨਾ ਕਰਦੇ ਹੋਏ ਆਉਣ ਅਤੇ ਸ਼ਰਧਾਲੂ ਬਣ ਕੇ ਇਨ੍ਹਾਂ ਅਸਥਾਨਾਂ ਉੱਤੇ ਨਤਮਸਤਕ ਹੋਣ। ਉਨ੍ਹਾਂ ਅੱਗੇ ਲੰਗਰ ਲਗਾਉਣ ਵਾਲੇ ਸੇਵਾਦਾਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਉਹ ਲੰਗਰਾਂ ਵਿਚ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ ਅਤੇ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਬਿਲਕੁਲ ਨਾ ਕਰਨ ਕਿਉਂਕਿ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ। ਉਨ੍ਹਾਂ ਨੇ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਸ਼ਰਧਾਪੂਰਵਕ ਯਾਤਰਾ ਕਰਨ ਦੇ ਲਈ ਅਪੀਲ ਕਰਦੇ ਹੋਏ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।

 

Leave a Reply

Your email address will not be published. Required fields are marked *