ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਐਤਵਾਰ ਨੂੰ ਇਕ ਟਵੀਟ ਕਰ ਕਿਹਾ ਸੀ ਕਿ ਉਹ ਸਾਰੇ ਸੋਸ਼ਲ ਮੀਡੀਆ ਅਕਾਊਂਟ ਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ ਜਿਸ ਤੋਂ ਬਾਅਦ ਇਕ ਦਮ ਹਲਚਲ ਮਚ ਗਈ ਸੀ ਅਤੇ ਕਿਹਾ ਜਾਣ ਲੱਗਿਆ ਸੀ ਕਿ ਪੀਐਮ ਮੋਦੀ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਨਹੀਂ ਕਰਨਗੇ ਪਰ ਹੁਣ ਉਨ੍ਹਾਂ ਨੇ ਇਕ ਟਵੀਟ ਰਾਹੀਂ ਇਨ੍ਹਾ ਸਾਰੀਆਂ ਗੱਲਾਂ ਉੱਤੇ ਵਿਰਾਮ ਲਗਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਹਿਲਾ ਦਿਵਸ ਵਾਲੇ ਦਿਨ ਉਨ੍ਹਾਂ ਮਹਿਲਾਵਾਂ ਦੇ ਨਾਮ ਕਰਨਗੇ ਜਿਨ੍ਹਾ ਤੋਂ ਉਹ ਖੁਦ ਪ੍ਰੇਰਿਤ ਹੋਏ ਹਨ।
This Women's Day, I will give away my social media accounts to women whose life & work inspire us. This will help them ignite motivation in millions.
Are you such a woman or do you know such inspiring women? Share such stories using #SheInspiresUs. pic.twitter.com/CnuvmFAKEu
— Narendra Modi (@narendramodi) March 3, 2020
ਪ੍ਰਧਾਨਮੰਤਰੀ ਮੋਦੀ ਨੇ ਅੱਜ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ”ਇਸ ਮਹਿਲਾ ਦਿਵਸ ਉੱਤੇ ਮੈ ਉਨ੍ਹਾਂ ਮਹਿਲਾਵਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇਵਾਂਗਾ ਜਿਨ੍ਹਾਂ ਦੀ ਜ਼ਿੰਦਗੀ ਅਤੇ ਕਾਰਜ ਸਾਨੂੰ ਪ੍ਰੇਰਿਤ ਕਰਦੇ ਹਨ। ਇਹ ਉਨ੍ਹਾਂ ਲੱਖਾ ਨੂੰ ਪ੍ਰੇਰਨਾ ਦੇਣ ਵਿਚ ਮੋਟੀਵੇਟ ਕਰਨਗੇ”। ਉਨ੍ਹਾਂ ਕਿਹਾ ”ਕੀ ਤੁਸੀ ਉਹ ਔਰਤ ਹੋ ਜਾ ਅਜਿਹੀਆਂ ਔਰਤਾਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੈ? ਅਜਿਹੀਆਂ ਕਹਾਣੀਆਂ ਨੂੰ #SheinspiresUs ਦੀ ਵਰਤੋਂ ਕਰਕੇ ਸਾਂਝਾ ਕਰੋ।
ਪ੍ਰਧਾਨਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ(ਔਰਤਾਂ) ਇਸ ਕੈਂਪੇਨ ਦੇ ਵਿਚ ਹਿੱਸਾ #SheinspiresUs ਦੇ ਨਾਲ ਯੂ-ਟਿਊਬ, ਇੰਸਟਾਗ੍ਰਾਮ,ਫੇਸਬੁੱਕ ਉੱਤੇ ਆਪਣੀ ਕਹਾਣੀ ਦੱਸ ਕੇ ਲੈ ਸਕਦੀਆਂ ਹਨ
ਪ੍ਰਧਾਨ ਮੰਤਰੀ ਮੋਦੀ ਦੇ ਇਸ ਕੈਂਪੇਨ ਅਧੀਨ ਕੁੱਝ ਨਾਮੀ ਔਰਤਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਸੰਭਾਲਣ ਦਾ ਮੌਕਾ ਮਿਲੇਗਾ। ਇਨ੍ਹਾਂ ਸੋਸ਼ਲ ਮੀਡੀਆ ਅਕਾਊਂਟ ਵਿਚ ਟਵੀਟਰ, ਫੇਸਬੁੱਕ, ਇੰਸਟਾਗ੍ਰਾਮ ਸ਼ਾਮਲ ਹਨ ਜਿਨ੍ਹਾਂ ਨੂੰ ਮਹਿਲਾ ਦਿਵਸ ਵਾਲੇ ਦਿਨ ਇਸ ਵਾਸਤੇ ਚੁਣੀ ਜਾਣ ਵਾਲੀ ਮਹਿਲਾ ਹੀ ਸੰਭਾਲੇਗੀ।
ਦੱਸ ਦਈਏ ਕਿ ਬੀਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆ ਹੋਇਆ ਕਿਹਾ ਸੀ ਕਿ ”ਇਸ ਐਤਵਾਰ ਉਹ ਫੇਸਬੁੱਕ, ਟਵਿੱਟਰ,ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਅਕਾਊਂਟ ਨੂੰ ਛੱਡਣ ਬਾਰੇ ਸੋਚ ਰਹੇ ਹਨ”।
