ਸਿਰੇ ਨਹੀਂ ਚੜ ਪਾਇਆ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕੀਤਾ ਸ਼ਾਂਤੀ ਸਮਝੌਤਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ਵਿਚ ਇਤਿਹਾਸਿਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਅਧੀਨ ਦੋਣੇ ਪਾਸਿਓ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ਵਿਚ ਇਤਿਹਾਸਿਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਅਧੀਨ ਦੋਣੇ ਪਾਸਿਓ ਕਿਸੇ ਨੇ ਵੀ ਹਮਲਾ ਨਾ ਕਰਨਾ ਅਤੇ ਅਫਗਾਨਿਸਤਾਨ ਵਿਚ ਸ਼ਾਂਤੀ ਲਈ ਕਦਮ ਚੁੱਕਣਾ ਤੈਅ ਹੋਇਆ ਸੀ ਪਰ ਇਹ ਸਮਝੌਤਾ ਦੋ ਦਿਨ ਵੀ ਪੂਰੇ ਨਹੀਂ ਕਰ ਪਾਇਆ ਅਤੇ ਅਫਗਾਨਿਸਤਾਨ ਦੇ ਖੋਸਤ ਸ਼ਹਿਰ ਵਿਚ ਧਮਾਕਾ ਹੋ ਗਿਆ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ।

Photo

ਦਰਅਸਲ ਸ਼ਾਂਤੀ ਸਮਝੌਤੇ ਮੁਤਾਬਕ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਸ ਮੁੱਦੇ ਉੱਤੇ ਵੀ ਸਹਿਮਤੀ ਬਣੀ ਸੀ ਕਿ ਅਫਗਾਨਿਸਤਾਨ ਦੀ ਸਰਕਾਰ 5 ਹਜ਼ਾਰ ਤੋਂ ਵੱਧ ਤਾਲਿਬਾਨੀ ਲੜਾਕਿਆਂ ਨੂੰ ਰਿਹਾਅ ਕਰੇਗੀ ਜਦਕਿ ਤਾਲਿਬਾਨ ਕੈਦ ਕੀਤੇ ਅਫਗਾਨ ਫ਼ੌਜੀਆਂ ਨੂੰ ਛੱਡੇਗਾ ਜਿਸ ਨੂੰ ਮੰਨਣ ‘ਤੇ ਹੁਣ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸਰਫ ਗਨੀ ਨੇ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਅਮਰੀਕਾ ਦੇ ਕਹਿਣ ਉੱਤੇ ਤਾਲਿਬਾਨ ਲੜਕਿਆ ਨੂੰ ਰਿਹਾਅ ਨਹੀਂ ਕਰੇਗਾ ਜਿਸ ਤੋਂ ਬਾਅਦ ਖੋਸਤ ਸ਼ਹਿਰ ਦੇ ਫੁੱਟਬਾਲ ਗਰਾਊਂਡ ਵਿਚ ਧਮਾਕਾ ਹੋ ਗਿਆ ਸੀ ਜਿਸ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਇਸ ਹਮਲੇ ਦੀ ਜਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਤਾਲਿਬਾਨ ਨੇ ਹੀ ਕੀਤਾ ਹੈ।

File Photo

ਤਾਲਿਬਾਨ ਨੇ ਹੁਣ ਐਲਾਨ ਕੀਤਾ ਹੈ ਕਿ ਉਸ ਦੇ ਲੜਾਕੇ ਕਿਸੇ ਵੀ ਵਿਦੇਸ਼ੀ ਸੈਨਿਕ ਉੱਤੇ ਹਮਲਾ ਨਹੀਂ ਕਰਨਗੇ ਪਰ ਅਫਗਾਨਿਸਤਾਨ ਦੀ ਸਰਕਾਰ ਅਤੇ ਫ਼ੌਜ ਵਿਰੁੱਧ ਉਨ੍ਹਾਂ ਦੀ ਲੜਾਈ ਪਹਿਲਾਂ ਦੀ ਤਰ੍ਹਾ ਹੀ ਜਾਰੀ ਰਹੇਗੀ। ਤਾਲਿਬਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦੇ ਲੜਾਕਿਆਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਸ਼ਾਂਤੀ ਦੇ ਲਈ ਅਗਲੇ ਚਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਵੇਗੀ ਹੋਵੇਗੀ।

ਦੱਸ ਦਈਏ ਕਿ ਸਾਲ 2001 ਵਿਚ ਅਮਰੀਕਾ ਨੇ ਅਫਗਾਨਿਸਤਾਨ ਉੱਤੇ ਹਮਲਾ ਕਰਕੇ ਤਾਲਿਬਾਨ ਨੂੰ ਸੱਤਾ ਤੋਂ ਬੇਦਖਲ ਕੀਤਾ ਸੀ ਕਿਉਂਕਿ ਉਸ ਨੇ 9/11 ਹਮਲੇ ਦੇ ਦੋਸ਼ੀ ਓਸਾਮਾ ਬਿਨ ਲਾਦੇਨ ਨੂੰ ਸੌਪਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਤੋਂ ਹੀ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਵਿਚ ਡੇਰਾ ਜਮਾਇਆ ਹੋਇਆ ਹੈ ਅਤੇ ਉਸ ਦੀ ਤਾਲਿਬਾਨ ਸਮੇਤ ਕਈ ਅੱਤਵਾਦੀ ਸੰਗਠਨਾਂ ਨਾਲ ਜੰਗ ਚੱਲ ਰਹੀ ਹੈ। 18 ਸਾਲ ਤੋਂ ਚੱਲ ਰਹੀਂ ਜੰਗ ਕਰਕੇ ਅਫਗਾਨਿਸਤਾਨ ਬਰਬਾਦ ਹੋ ਚੁੱਕਿਆ ਹੈ ਅਤੇ ਹੁਣ ਵੀ ਲਗਭਗ 70 ਫੀਸਦੀ ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜਾ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਵਿਚਾਲੇ ਆਪਣੇ-ਆਪਣੇ ਲੜਾਕਿਆਂ ਦੀ ਰਿਹਾਈ ਨੂੰ ਲੈ ਕੇ ਕੋਈ ਕਰਾਰ ਹੋ ਪਾਉਂਦਾ ਹੈ ਜਾਂ ਫਿਰ ਇਹ ਸ਼ਾਂਤੀ ਸਮਝੌਤਾ ਪੂਰੀ ਤਰ੍ਹਾ ਨਾਲ ਖਤਮ ਹੋ ਜਾਵੇਗਾ।

 

Leave a Reply

Your email address will not be published. Required fields are marked *