ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐਥਲੈਟਿਕਸ ਕੋਚ ਅਤੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ 90 ਸਾਲ ਦੀ ਉਮਰ ਵਿੱਚ ਐਤਵਾਰ ਰਾਤ ਦਿਹਾਂਤ ਹੋ ਗਿਆ। ਐਤਵਾਰ ਨੂੰ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਅਵਾਰਾ ਪਸ਼ੂਆਂ ਨਾਲ ਗੱਡੀ ਦੀ ਟੱਕਰ ਹੋਣ ਨਾਲ ਜੋਗਿੰਦਰ ਸਿੰਘ ਸੈਣੀ ਦਾ ਦਿਹਾਂਤ ਹੋਇਆ ਹੈ। ਦੱਸ ਦਈਏ ਇਨ੍ਹਾਂ ਦਾ ਨਾਮ ਭਾਰਤ ਦੇ ਸਭ ਤੋਂ ਸਤਿਕਾਰਯੋਗ ਅਤੇ ਫੀਲਡ ਖਿਡਾਰੀਆਂ ਦੇ ਹੁਨਰ ਨੂੰ ਸੋਧਣ ਲਈ ਲਿਆ ਜਾਂਦਾ ਹੈ। ਉਹ 1970 ਅਤੇ 1990 ਦੇ ਦਰਮਿਆਨ ਕਈ ਸਾਲਾਂ ਲਈ ਰਾਸ਼ਟਰੀ ਐਥਲੈਟਿਕਸ ਟੀਮ ਦੇ ਮੁੱਖ ਕੋਚ ਵੀ ਰਹੇ ਹਨ।
ਏਐਫਆਈ ਦੇ ਪ੍ਰਧਾਨ ਆਦਿਲੇ ਸੁਮਾਰਿਵਾਲਾ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ, ਮੈਨੂੰ ਆਪਣੇ ਸਾਥੀ, ਉਸਦੇ ਮੁੱਖ ਕੋਚ ਅਤੇ ਸਲਾਹਕਾਰ ਜੇਐਸ ਸੈਣੀ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ ਹੈ। ਉਹ ਅਥਲੈਟਿਕਸ ਨੂੰ ਪਿਆਰ ਕਰਦਾ ਸੀ ਅਤੇ ਆਪਣੇ ਆਖਰੀ ਦਿਨ ਤੱਕ ਉਸਨੇ ਭਾਰਤੀ ਅਥਲੈਟਿਕਸ ਫੈਡਰੇਸ਼ਨ ਵਿੱਚ ਯੋਗਦਾਨ ਪਾਇਆ। ਉਹ ਮੇਰਾ ਮਿੱਤਰ ਅਤੇ ਮਾਰਗ-ਨਿਰਦੇਸ਼ਕ ਸੀ ਅਤੇ ਆਪਣੀ ਸਲਾਹ ਦੁਆਰਾ ਉਸਨੇ ਏਐਫਆਈ ਦੇ ਪ੍ਰਧਾਨ ਵਜੋਂ ਮੇਰੀ ਭੂਮਿਕਾ ਵਿੱਚ ਬਹੁਤ ਮਦਦ ਕੀਤੀ।
ਹੁਸ਼ਿਆਰਪੁਰ ਵਿੱਚ ਹੋਇਆ ਸੀ ਜਨਮ
ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ‘ਚ 1 ਜਨਵਰੀ 1930 ਨੂੰ ਜਨਮੇ ਜੋਗਿੰਦਰ ਸਿੰਘ ਸੈਣੀ ਨੇ ਐਨਆਈਐਸ ਪਟਿਆਲਾ ਤੋਂ ਸਾਇੰਸ ਅਤੇ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਐਂਡ ਕੋਚਿੰਗ ਕੋਰਸ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ 1954 ਵਿੱਚ ਉਹ ਐਥਲੈਟਿਕਸ ਕੋਚ ਬਣੇ। ਉਹ 1990 ਵਿੱਚ ਤਤਕਾਲੀਨ ਭਾਰਤੀ ਐਮੇਚੂਰ ਅਥਲੈਟਿਕਸ ਫੈਡਰੇਸ਼ਨ ਦੇ ਮੁੱਖ ਕੋਚ ਦਾ ਅਹੁਦਾ ਵੀ ਸੰਭਾਲਿਆ।
ਜੋਗਿੰਦਰ ਸਿੰਘ ਸੈਣੀ ਨੂੰ ਭਾਰਤੀ ਅਥਲੈਟਿਕਸ ਵਿੱਚ ਯੋਗਦਾਨ ਲਈ 1997 ‘ਚ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭਾਰਤੀ ਟੀਮ ਦੇ ਮੁੱਖ ਕੋਚ ਸੀ, ਜਿਨ੍ਹਾਂ ਨੇ ਆਪਣੀ ਜਿੰਦਗੀ ‘ਚ 18 ਮੈਡਲ ਜਿੱਤੇ ਸਨ, ਜਿਨ੍ਹਾਂ ਵਿੱਚ 1978 ਦੀਆਂ ਏਸ਼ੀਆਈ ਖੇਡਾਂ ਵਿੱਚ ਅੱਠ ਸੋਨ ਤਗਮੇ ਵੀ ਸ਼ਾਮਲ ਸਨ। ‘ਸੈਣੀ ਸਾਬ’ ਵਜੋਂ ਜਾਣੇ ਜਾਂਦੇ ਸੈਣੀ 2004 ਤੱਕ ਕੋਚਿੰਗ ਨਾਲ ਜੁੜੇ ਰਹੇ। ਇਨ੍ਹਾਂ ਦਿਨੀਂ ਸੈਣੀ ਏਐਫਆਈ ਦੇ ਮੁਖ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਸਨ।


