ਗਾਇਕ ਸਿੱਧੂ ਮੂਸੇਵਾਲਾ ਤੋਂ ਮੁਲਾਕਾਤ ਨਾ ਹੋਣ ‘ਤੇ ਕੀਤੀ 50 ਲੱਖ ਦੀ ਫਿਰੌਤੀ ਦੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੀ ਵਸਨੀਕ ਲੜਕੀ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਨਾ ਹੋਣ ਤੋਂ ਬੇਹੱਦ ਪ੍ਰੇਸ਼ਾਨ ਸੀ। ਅਸਲ ਵਿੱਚ ਉਸ ਲੜਕੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੀ ਵਸਨੀਕ ਲੜਕੀ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਨਾ ਹੋਣ ਤੋਂ ਬੇਹੱਦ ਪ੍ਰੇਸ਼ਾਨ ਸੀ। ਅਸਲ ਵਿੱਚ ਉਸ ਲੜਕੀ ਨੇ ਲੁਧਿਆਣਾ ਅਤੇ ਹਾਲ ਹੀ ‘ਚ ਯੂਕੇ ਵਿੱਚ ਰਹਿੰਦੇ ਇਕ ਵਿਅਕਤੀ ਨੂੰ ਧਮਕਾਉਂਦਿਆਂ 50 ਲੱਖ ਦੀ ਨਕਦੀ ਫਿਰੌਤੀ ਦੀ ਮੰਗ ਕੀਤੀ ਸੀ। ਇੰਨਾ ਹੀ ਨਹੀਂ, ਮੰਗ ਪੂਰੀ ਨਾ ਕਰਨ ‘ਤੇ ਉਸ ਨੂੰ ਬਦਨਾਮ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸੀ। ਥਾਣਾਂ ਸਿਟੀ ਪੁਲਿਸ ਨੇ ਇਸ ਬਾਬਤ ਮਾਮਲੇ ‘ਚ ਲੜਕੀ ਖਿਲਾਫ਼ ਫਿਰੌਤੀ ਮੰਗਣ ਅਤੇ ਧਮਕੀ ਦੇਣ ਦਾ ਇਲਜਾਮ ਦਰਜ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ, ਇਸ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਮਾਮਲਾ ਦਰਜ ਕੀਤਾ ਸੀ।

Image result for Warning Call

ਥਾਣਾ ਸਿਟੀ ਪੁਲਿਸ ਨੂੰ ਲੁਧਿਆਣਾ ਦੇ ਪਿੰਡ ਮਾਛੀਵਾੜਾ ਦੇ ਵਸਨੀਕ ਸੁਰੇਂਦਰ ਪਾਲ ਸਿੰਘ ਨੇ ਦੱਸਿਆ ਕਿ, ਉਹ ਯੂਕੇ ‘ਚ ਰਹਿੰਦਾ ਸੀ ਅਤੇ ਉੱਥੇ ਠੇਕੇਦਾਰੀ ਦਾ ਕੰਮ ਕਰਦਾ ਹੈ। ਉਹ ਪਿਛਲੀ 20 ਫਰਵਰੀ ਨੂੰ ਹੀ ਪੰਜਾਬ ਪਰਤਿਆ ਹੈ, ਇਸ ਦੌਰਾਨ ਉਸ ਨੂੰ ਇਕ ਫੋਨ ਆਇਆ ਸੀ, ਜਦੋਂ ਉਸਨੇ ਫੋਨ ਨਹੀਂ ਚੁੱਕਿਆ ਤਾਂ ਮੈਸੇਜ ਆਇਆ, ਜਿਸ ਤੋਂ ਬਾਅਦ ਦੋਵਾਂ ਦੀ ਆਪਸੀ ਗੱਲ-ਬਾਤ ਹੋਈ। ਸੁਰੇਂਦਰਪਾਲ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੇ ਨਾਲ ਸੋਸ਼ਲ ਮੀਡੀਆ ‘ਤੇ ਉਸਦੀ ਫੋਟੋ ਨੂੰ ਵੇਖਣ ਤੋਂ ਬਾਅਦ, ਲੜਕੀ ਨੇ ਉਸ ਨੂੰ ਦੱਸਿਆ ਕਿ, ਉਹ ਸਿੱਧੂ ਮੂਸੇਵਾਲਾ ਦੀ ਪ੍ਰਸ਼ੰਸਕ ਵੀ ਹੈ ਅਤੇ ਉਸ ਨੂੰ ਮਿਲਣਾ ਚਾਹੁੰਦੀ ਹੈ। ਸੁਰੇਂਦਰ ਪਾਲ ਨੇ ਮੂਸੇਵਾਲਾ ਦੇ ਚਾਚੇ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ, ਜਿਸ ਨੇ ਦੱਸਿਆ ਕਿ, ਇਹ ਉਹੀ ਲੜਕੀ ਸੀ, ਜਿਸ ਨੇ ਸਿੱਧੂ ਖਿਲਾਫ ਥਾਣਾ ਮੋਗਾ ਵਿਖੇ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ।

Image result for Sidhumoosewala

ਇਸ ਤੋਂ ਬਾਅਦ ਸੁਰੇਂਦਰ ਪਾਲ ਨੇ ਕਮਲਦੀਪ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਸੁਰੇਂਦਰ ਪਾਲ ਦੇ ਅਨੁਸਾਰ, ਜਦੋਂ ਉਹ ਮੁਕਤਸਰ ਦੇ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ, ਤਾਂ ਉਸਨੂੰ ਕਮਲਦੀਪ ਦਾ ਦੁਬਾਰਾ ਫੋਨ ਆਇਆ, ਜਿਸ ਨੇ ਸਿੱਧੇ ਉਸ ਤੋਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ। ਪੈਸੇ ਨਾ ਦੇਣ ‘ਤੇ ਉਸ ਨੂੰ ਬਦਨਾਮ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਥਾਣਾ ਸਿਟੀ ਇੰਚਾਰਜ ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ, ਉਸਨੇ ਸੁਰਿੰਦਰ ਪਾਲ ਸਿੰਘ ਦੀ ਧਮਕੀ ਦੇਣ ਅਤੇ ਫਿਰੌਤੀ ਦੀ ਮੰਗ ਕਰਨ ਦੀ ਸ਼ਿਕਾਇਤ ’ਤੇ ਕਮਲਦੀਪ ਕੌਰ ਨਿਵਾਸੀ ਬਿਲਾਸਪੁਰ (ਮੋਗਾ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *