ਕਿਊਰਟਿਵ ਪਟੀਸ਼ਨ ‘ਤੇ ਸੁਣਵਾਈ ਤੋਂ ਪਹਿਲਾਂ SC ‘ਚ ਨਿਰਭਿਆ ਕੇਸ ਦੇ ਦੋਸ਼ੀ ਪਵਨ ਨੇ ਰੱਖੀ ਨਵੀਂ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਿਰਭਿਆ ਗੈਂਗਰੇਪ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਪਵਨ ਗੁਪਤਾ ਨੇ ਫਾਂਸੀ ਦੀ ਸਜਾ ਦੇ ਵਿਰੁੱਧ ਆਪਣੀ ਕਿਊਰਟਿਵ(ਉਪਚਾਰਕ) ਪਟੀਸ਼ਨ ਸਪਰੀਮ ਕੋੋਰਟ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਿਰਭਿਆ ਗੈਂਗਰੇਪ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਪਵਨ ਗੁਪਤਾ ਨੇ ਫਾਂਸੀ ਦੀ ਸਜਾ ਦੇ ਵਿਰੁੱਧ ਆਪਣੀ ਕਿਊਰਟਿਵ(ਉਪਚਾਰਕ) ਪਟੀਸ਼ਨ ਸਪਰੀਮ ਕੋੋਰਟ ਵਿਚ ਦਾਖਲ ਕੀਤੀ ਹੋਈ ਹੈ ਜਿਸ ਉੱਤੇ ਅਦਾਲਤ ਨੇ ਸੁਣਵਾਈ ਕਰਨੀ ਹੈ ਪਰ ਹੁਣ ਪਵਨ ਨੇ ਇਸੇ ਦੇ ਨਾਲ ਇਕ ਹੋਰ ਮੰਗ ਕੀਤੀ ਹੈ। ਉਸਦਾ ਕਹਿਣਾ ਹੈ ਕਿ ਉਸ ਦੀ ਕਿਊਰਟਿਵ ਪਟੀਸ਼ਨ ਉੱਤੇ ਸੁਣਵਾਈ ਇਕ ਓਪਨ ਕੋਰਟ ਵਿਚ ਹੋਣੀ ਚਾਹੀਦੀ ਹੈ।

ਨਿਰਭਿਆ ਗੈਂਗਰੇਪ ਮਾਮਲੇ ਵਿਚ ਦੋਸ਼ੀਆਂ ਦੀ ਫਾਂਸੀ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆਉਂਦੀ ਜਾ ਰਹੀ ਹੈ ਇਵੇਂ-ਇਵੇਂ ਉਹ ਕਾਨੂੰਨੀ ਪੇਚ ਫਸਾਉਣ ਦੀਆਂ ਕੋਸ਼ਿਸ਼ਾਂ ਕਰਨ ਵਿਚ ਲੱਗੇ ਹੋਏ ਹਨ। ਬੀਤੀ 28 ਫਰਵਰੀ ਨੂੰ ਦੋਸ਼ੀ ਪਵਨ ਗੁਪਤਾ ਨੇ ਆਪਣਾ ਬਚਿਆ ਹੋਇਆ ਕਾਨੂੰਨੀ ਵਿਕਲਪ ਵਰਤਿਆ ਸੀ ਅਤੇ ਕਿਊਰਟਿਵ ਪਟੀਸ਼ਨ ਦਾਖਲ ਕਰਦੇ ਹੋਏ ਕਿਹਾ ਸੀ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾਵੇ ਅਤੇ ਅੱਜ ਫਿਰ ਪਵਨ ਨੇ ਸੁਪਰੀਮ ਕੋਰਟ ਵਿਚ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕਿ ਕੋਰਟ ਇਹ ਨਿਰਦੇਸ਼ ਜਾਰੀ ਕਰੇ ਕਿ ਉਸ ਦੀ ਕਿਊਰਟਿਵ ਪਟੀਸ਼ਨ ਦੀ ਸੁਣਵਾਈ ਇਕ ਓਪਨ ਅਦਾਲਤ ਵਿਚ ਕੀਤੀ ਜਾਵੇ ਕਿਉਂਕਿ ਇਹ ਮਾਮਲਾ ਮੌਤ ਦੀ ਸਜ਼ਾ ਨਾਲ ਜੁੜਿਆ ਹੋਇਆ ਹੈ ਜਿਸ ਦੀ ਜਾਣਕਾਰੀ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਦਿੱਤੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਅਕਸ਼ੇ ਨੇ ਫਾਂਸੀ ਤੋਂ ਬਚਣ ਲਈ ਮੁੜ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਦਇਆ ਪਟੀਸ਼ਨ ਲਗਾਈ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਜਿਹੜੀ ਪਟੀਸ਼ਨ ਉਸ ਨੇ ਪਹਿਲਾਂ ਲਗਾਈ ਸੀ ਉਸ ਵਿਚ ਪੂਰੇ ਤੱਥ ਨਹੀਂ ਸਨ। ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੋਇਆ ਹੈ ਜਿਸ ਤਹਿਤ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇ ਫੰਦੇ ਉੱਤੇ ਲਟਕਾਇਆ ਜਾਵੇਗਾ। ਇਹੀ ਕਾਰਨ ਹੈ ਕਿ ਆਪਣੀ ਮੌਤ ਨੂੰ ਨੇੜੇ ਆਉਂਦੀ ਵੇਖ ਨਿਰਭਿਆ ਦੇ ਦੋਸ਼ੀ ਹਰ ਉਹ ਤਰੀਕਾ ਅਪਣਾ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਫਾਂਸੀ ਟਲ ਜਾਵੇ।

ਕੀ ਹੈ ਪੂਰਾ ਮਾਮਲਾ

ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾ ਬੱਸ ਵਿਚ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਨੂੰ ਤੇ ਉਸ ਦੀ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਹੁਣ ਫਾਂਸੀ ਦਿੱਤੀ ਜਾਵੇਗੀ।

 

 

Leave a Reply

Your email address will not be published. Required fields are marked *