ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨੇ ਆਪਣੀ ਆਉਣ ਵਾਲੀ ਫਿਲਮ ਬਾਗੀ 3 ਦੇ ਪ੍ਰਮੋਸ਼ਨ ਦੇ ਦੌਰਾਨ ਆਪਣੇ ਫਸਟ ਕ੍ਰਸ਼ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਜਦੋਂ ਉਹ ਸਕੂਲ ਵਿੱਚ ਸੀ ਤਾਂ ਉਨ੍ਹਾਂ ਦੀ ਪਹਿਲੀ ਪਸੰਦ ਅਭਿਨੇਤਰੀ ਸ਼ਰਧਾ ਕਪੂਰ ਸੀ, ਜੋ ਉਨ੍ਹਾਂ ਦੀ ਫਸਟ ਕ੍ਰਸ਼ ਸੀ। ਹਾਲਾਂਕਿ, ਉਨ੍ਹਾਂ ਕਦੇ ਆਪਣੀਆਂ ਭਾਵਨਾਵਾਂ ਬਾਰੇ ਸ਼ਰਧਾ ਨੂੰ ਨਹੀਂ ਦੱਸੀਆਂ, ਕਿਉਂਕਿ ਉਹ ਉਨ੍ਹਾਂ ਨੂੰ ਦੱਸਣ ਦੀ ਹਿੰਮਤ ਨਹੀਂ ਕਰ ਸਕੇ।
ਟਾਈਗਰ ਸ਼ਰਾਫ ਨੇ ਕਿਹਾ, ‘ਸਕੂਲ’ ਚ ਸ਼ਰਧਾ ਕਪੂਰ ‘ਤੇ ਉਨ੍ਹਾਂ ਦਾ ਬਹੁਤ ਵੱਡਾ ਕ੍ਰਸ਼ ਸੀ।’ ਹਾਲਾਂਕਿ ਅਭਿਨੇਤਰੀ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ, ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਅਭਿਨੇਤਰੀ ਨੇ ਕਿਹਾ, ‘ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ, ਜੇ ਮੈਨੂੰ ਪਤਾ ਹੁੰਦਾ, ਤਾਂ ਮੈਂ ਇਸ ਬਾਰੇ ਸੋਚਦੀ ਜਰੂਰ।
ਇਸ ਲਈ ਨਹੀਂ ਕਰ ਸਕੇ ਹਿੰਮਤ
ਜਦੋਂ ਟਾਇਗਰ ਸ਼ਰਾਫ ਨੂੰ ਪੁੱਛਿਆ ਗਿਆ ਕਿ, ਉਨ੍ਹਾਂ ਸ਼ਰਧਾ ਨੂੰ ਉਸ ਸਮੇਂ ਆਪਣੀ ਭਾਵਨਾਵਾਣ ਬਾਰੇ ਕਿਉਂ ਨਹੀਂ ਦੱਸਿਆ? ਇਸ ‘ਤੇ ਉਨ੍ਹਾਂ ਜਵਾਬ ਦਿੱਤਾ ਕਿ, ਮੈਨੂੰ ਡਰ ਲੱਗਦਾ ਸੀ। ਸ਼ਰਧਾ ਨੂੰ ਕੁਝ ਵੀ ਦੱਸਣ ਦੀ ਮੇਰੇ ‘ਚ ਹਿੰਮਤ ਨਹੀਂ ਸੀ। ਮੈ ਬਸ ਦੂਰ ਤੋਂ ਹੀ ਦੇਖ ਕੇ ਖੁਸ਼ ਹੁੰਦਾ ਰਹਿੰਦਾ ਸੀ। ਟਾਇਗਰ ਨੇ ਦੱਸਿਆ ਜਦੋਂ ਜਦੋਂ ਉਹ ਹਾਲ ਵਿਚੋਂ ਲੰਘਦੀ ਸੀ, ਉਸ ਦੇ ਵਾਲ ਉੱਡਦੇ ਸਨ, ਜੋ ਮੈਨੂੰ ਬਹੁਤ ਪਸੰਦ ਸੀ। ਟਾਇਗਰ ਨੇ ਕਿਹਾ ਮੈ ਸ਼ਰਧਾ ਨੂੰ ਦੇਖ ਕੇ ਹੀ ਖੁਸ਼ ਸੀ ਪਰ ‘ ਆਪਣੀਆਂ ਭਾਵਨਾਵਾਂ ਨੂੰ ਸ਼ਰਧਾ ਨਾਲ ਸਾਂਝਾ ਕਰਨ ਦਾ ਵਿਚਾਰ ਮੇਰੇ ਮਨ ‘ਚ ਕਦੇ ਨਹੀਂ ਆਇਆ। ਕਿਉਂਕਿ ਉਦੋਂ ਮੈਂ ਬਾਗੀ ਨਹੀਂ ਸੀ। ਟਾਈਗਰ ਦਾ ਜਵਾਬ ਸੁਣਦਿਆਂ ਹੀ ਸ਼ਰਧਾ ਹੱਸਣ ਲੱਗੀ।
ਟਾਈਗਰ ਨੂੰ ਪੁੱਛਿਆ ਗਿਆ ਕਿ, ਸ਼ਰਧਾ ਦੇ ਬਾਰੇ ਉਹ ਕਿਹੜੀਆਂ ਗੱਲਾਂ ਹਨ, ਜਿਸ ਨੂੰ ਰੋਕਣਾ ਮੁਸ਼ਕਲ ਹੈ, ਜਿਸ ‘ਤੇ ਉਨ੍ਹਾਂ ਕਿਹਾ, ‘ਤੁਹਾਨੂੰ ਇਹ ਪੁੱਛਣਾ ਚਾਹੀਦਾ ਸੀ ਕਿ, ਉਨ੍ਹਾਂ ਬਾਰੇ ਅਜਿਹੀ ਕਿਹੜੀ ਚੀਜ ਹੈ, ਜਿਸ ਨੂੰ ਰੋਕਣਾ ਮੁਸ਼ਕਲ ਹੈ, ਤਾਂ ਮੈਂ ਤੁਹਾਨੂੰ ਇੱਕ ਜਵਾਬ ਦੇਵਾਂ ਕਿ ਇਹ ਇੱਕ ਤੱਥ ਹੈ ਕਿ ਮੈਨੂੰ ਉਹ ਕੁਝ ਨਹੀਂ ਮਿਲਿਆ ਜੋ ਸ਼ਰਧਾ ਵਿੱਚ ਚੰਗਾ ਨਹੀਂ ਹੈ। ਕਿਉਂਕਿ ਸ਼ਰਧਾ ਦਿਲ ਦੀ ਚੰਗੀ ਹੈ। ਉਹ ਇੱਕ ਪ੍ਰਤਿਭਾਵਾਨ ਅਭਿਨੇਤਰੀ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹੈ। ‘
ਬਾਗੀ ‘ਚ ਇਕੱਠੇ ਕਰ ਚੁੱਕੇ ਹਨ ਕੰਮ
ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਟਾਇਗਰ ਅਤੇ ਸ਼ਰਧਾ ਦੀ ਫਿਲਮ ਬਾਗੀ 3 ਛੇਤੀ ਹੀ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦਾ ਆਉਂਣ ਵਾਲੀ ਹੈ। ਹਾਲਹੀ ‘ਚ ਇਸ ਫਿਲਮ ਦਾ ਟਰੇਲਰ ‘ਤੇ ਗੀਤ ਰਿਲੀਜ਼ ਕੀਤਾ ਗਿਆ ਹੈ। ਟਾਇਗਰ ਅਤੇ ਸ਼ਰਧਾ ਨੇ ਪਹਿਲੀ ਵਾਰ ਸਬਬੀਰ ਖਾਨ ਦੇ ਐਕਸ਼ਨ ਡਰਾਮਾ ਫਿਲਮ ਬਾਗੀ ਵਿੱਚ ਇਕੱਠੇ ਕੰਮ ਕੀਤਾ। ਹੁਣ ਦੋਵੇਂ ਬਾਗੀ-3 ‘ਚ ਵੀ ਇਕੱਠੇ ਨਜ਼ਰ ਆ ਰਹੇ ਹਨ। ਬਾਗੀ 3 ਦਾ ਨਿਰਦੇਸ਼ਨ ਅਹਿਮਦ ਖ਼ਾਨ ਕਰ ਰਹੇ ਹਨ ਅਤੇ ਰਿਤੇਸ਼ ਦੇਸ਼ਮੁਖ ਵੀ ਮੁੱਖ ਭੂਮਿਕਾ ‘ਚ ਹਨ। ਇਹ ਫਿਲਮ 6 ਮਾਰਚ ਨੂੰ ਰਿਲੀਜ਼ ਹੋਵੇਗੀ।


