IND VS NZ: ਜਡੇਜਾ ਨੇ ਕੀਤਾ ਸ਼ਾਨਦਾਰ ਕੈਚ, ਸਟੇਡੀਅਮ ਵਿਚ ਬੈਠੇ ਦਰਸ਼ਕ ਵੀ ਰਹਿ ਗਏ ਹੈਰਾਨ, Video

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੂਜੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਜਬਾਜ਼ੀ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੂਜੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਜਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਨਿਊਜੀਲੈਂਡ ਦੀ ਪੂਰੀ ਟੀਮ ਨੂੰ ਪਹਿਲੀ ਪਾਰੀ ਵਿਚ 235 ਦੋੜਾਂ ਉੱਤੇ ਆਲ ਆਊਟ ਕਰ ਦਿੱਤਾ ਹੈ ਪਰ ਇਸ ਪਾਰੀ ਦੌਰਾਨ ਰਵਿੰਦਰ ਜਡੇਜਾ ਦੁਆਰਾ ਕੀਤਾ ਗਿਆ ਸ਼ਾਨਦਾਰ ਕੈਚ ਸੁਰਖੀਆ ਬਟੋਰ ਰਿਹਾ ਹੈ ਜੋ ਕਿ ਹੁਣ ਤੱਕ ਦਾ ਸੱਭ ਤੋਂ ਵਧੀਆ ਕੈਚ ਮੰਨਿਆ ਜਾ ਰਿਹਾ ਹੈ।

https://twitter.com/RatraVaibhav/status/1234012872428023809?ref_src=twsrc%5Etfw%7Ctwcamp%5Etweetembed%7Ctwterm%5E1234012872428023809&ref_url=https%3A%2F%2Faajtak.intoday.in%2Fsports%2Fstory%2Fravindra-jadeja-catch-team-india-virat-kohli-india-vs-new-zealand-tspo-1-1168179.html

ਦਰਅਸਲ ਮਹੁੰਮਦ ਸ਼ਮੀ ਦੀ ਗੇਂਦ ਉੱਤੇ ਨਿਊਜੀਲੈਂਡ ਦੇ ਬੱਲੇਬਾਜ ਨੀਲ ਵੈਗਨਰ ਨੇ ਸ਼ਾਟ ਖੇਡਿਆ ਅਤੇ ਬੋਲ ਹਵਾ ਵਿਚ ਚੱਲੀ ਗਈ ਪਰ ਇਸੇ ਦੌਰਾਨ ਰਵਿੰਦਰ ਜਡੇਜਾ ਨੇ ਹਵਾ ਵਿਚ ਛਾਲ ਮਾਰ ਕੇ ਇਸ ਗੇਂਦ ਨੂੰ ਆਪਣੇ ਹੱਥਾਂ ਵਿਚ ਬੋਚ ਲਿਆ ਜਿਸ ਨੂੰ ਵੇਖ ਉੱਥੇ ਬੈਠੇ ਦਰਸ਼ਕ ਵੀ ਹੈਰਾਨ ਰਹਿ ਗਏ। ਜਡੇਜਾ ਦੁਆਰਾ ਕੀਤੇ ਇਸ ਮਸ਼ਕਿਲ ਕੈਚ ਦੀਆਂ ਹਰ ਕੋਈ ਤਰੀਫ਼ਾਂ ਕਰ ਰਿਹਾ ਸੀ।

https://twitter.com/saffron_sword3/status/1233974887158632449?ref_src=twsrc%5Etfw%7Ctwcamp%5Etweetembed%7Ctwterm%5E1233974887158632449&ref_url=https%3A%2F%2Faajtak.intoday.in%2Fsports%2Fstory%2Fravindra-jadeja-catch-team-india-virat-kohli-india-vs-new-zealand-tspo-1-1168179.html

ਇਸ ਕੈਚ ਨੇ ਨਿਊਜੀਲੈਂਡ ਦੀ ਪਹਿਲੀ ਪਾਰੀ ਨੂੰ ਖਤਮ ਕਰਨ ਵਿਚ ਵੱਡੀ ਭੂਮਿਕ ਨਿਭਾਈ ਹੈ ਕਿਉਂਕਿ ਇਸ ਵਿਕੇਟ ਦੇ ਨਾਲ ਵੈਗਨਰ ਅਤੇ ਕਾਈਲ ਜੈਮਿਸਨ ਵਿਚਾਲੇ ਨੋਵੇਂ ਵਿਕੇਟ ਲਈ ਕੀਤੀ 51 ਦੋੜਾਂ ਦੀ ਸਾਂਝੇਦਾਰੀ ਦਾ ਅੰਤ ਹੋਇਆ ਅਤੇ ਅਗਲਾ ਬੱਲੇਬਾਜ਼ ਵੀ ਕੁੱਝ ਖਾਸ ਨਹੀਂ ਕਰ ਪਾਇਆ ਅਤੇ ਪੂਰੀ ਟੀਮ 235 ਦੋੜਾਂ ਉੱਤੇ ਢੇਰ ਹੋ ਗਈ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ 7 ਦੋੜਾਂ ਦੀ ਬੜਤ ਮਿਲੀ ਹੈ ਕਿਉਂਕਿ ਪਹਿਲੀ ਪਾਰੀ ਵਿਚ ਭਾਰਤ ਨੇ 242 ਰਨ ਬਣਾਏ ਸਨ।

ਨਿਊਜੀਲੈਂਡ ਨੂੰ ਢੇਰ ਕਰਨ ਤੋਂ ਬਾਅਦ ਦੂਸਰੀ ਪਾਰੀ ਵਿਚ ਬੱਲੇਬਾਜ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਹੈ ਅਤੇ ਭਾਰਤ ਦੇ ਸਾਰੇ ਸਲਾਮੀ ਬੱਲੇਬਾਜ਼ ਫਲਾਪ ਰਹੇ ਹਨ। ਟੀਮ ਦੇ ਕਪਤਾਨ ਕੋਹਲੀ ਵੀ ਕੁੱਝ ਖਾਸ ਨਹੀਂ ਕਰ ਪਾਏ ਅਤੇ 14 ਦੋੜਾਂ ਬਣਾ ਕੇ ਪਵੇਲੀਅਨ ਵਾਪਸ ਪਰਤ ਗਏ। ਦੂਜੇ ਦਿਨ ਦੇ ਖਤਮ ਹੋਣ ਤੱਕ ਭਾਰਤ ਨੇ 90 ਦੋੜਾਂ ਉੱਤੇ ਆਪਣੇ 6 ਵਿਕਟਾਂ ਗਵਾ ਲਈਆਂ ਹਨ। ਇਸ ਵੇਲੇ ਰਿਸ਼ਭ ਪੰਤ ਅਤੇ ਹਨੁਮਾ ਵਿਹਾਰੀ ਕਰੀਜ਼ ਉੱਤੇ ਮੌਜੂਦ ਹਨ। ਦੱਸ ਦਈਏ ਕਿ ਭਾਰਤ ਇਸ ਤੋਂ ਪਹਿਲਾਂ ਖੇਡਿਆ ਗਿਆ ਟੈਸਟ ਮੈਚ ਵੀ ਹਾਰ ਗਿਆ ਸੀ।

Leave a Reply

Your email address will not be published. Required fields are marked *