ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸਾਂਤੀ ਸਮਝੌਤੇ ਉੱਤੇ ਹੋਏ ਦਸਤਖ਼ਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਦੇ ਵਿਚਾਲੇ ਆਖਿਰਕਾਰ ਸਾਂਤੀ ਸਮਝੌਤਾ ਹੋ ਹੀ ਗਿਆ ਹੈ। ਡੇਢ ਮਹੀਨੇ ਲੰਬੀ ਚੱਲੀ ਗੱਲਬਾਤ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਦੇ ਵਿਚਾਲੇ ਆਖਿਰਕਾਰ ਸਾਂਤੀ ਸਮਝੌਤਾ ਹੋ ਹੀ ਗਿਆ ਹੈ। ਡੇਢ ਮਹੀਨੇ ਲੰਬੀ ਚੱਲੀ ਗੱਲਬਾਤ ਤੋਂ ਦੋਵਾਂ ਧੀਰਾਂ ਨੇ ਇਸ ਸਮਝੌਤੇ ਉੱਤੇ ਦਸਤਖਤ ਕਰ ਦਿੱਤੇ ਹਨ। ਇਸ ਸਮਝੌਤੇ ਤਹਿਤ ਅਮਰੀਕਾ ਆਪਣੀ ਫੌਜ਼ ਨੂੰ ਅਫਗਾਨਿਸਤਾਨ ਵਿਚੋਂ ਬਾਹਰ ਕੱਢੇਗਾ ਅਤੇ ਤਾਲਿਬਾਨ ਉੱਥੇ ਕਿਸੇ ਵੀ ਅੱਤਵਾਦੀ ਗੁੱਟ ਨੂੰ ਪਨਾਹ ਨਹੀਂ ਦੇਵੇਗਾ।

ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਨੇ ਜਦੋਂ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਤਾਂ ਉੱਥੇ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾ ਅਤੇ 30 ਦੇਸ਼ਾ ਦੇ ਆਗੂ ਮੌਜੂਦ ਸਨ। ਭਾਰਤ ਦਾ ਪ੍ਰਤੀਨਿਧੀ ਵੀ ਇਸ ਸਮਝੌਤੇ ਦੌਰਾਨ ਉੱਥੇ ਹਾਜ਼ਰ ਸੀ। ਇਸ ਸਮਝੌਤੇ ਅਧੀਨ ਅਮਰੀਕਾ ਅਗਲੇ 12 ਮਹੀਨਿਆਂ ਦੇ ਅੰਦਰ ਆਪਣੀ ਸੈਨਾ ਨੂੰ ਵਾਪਸ ਬੁਲਾਵੇਗਾ ਅਤੇ ਤਾਲਿਬਾਨ ਆਪਣੇ ਇਲਾਕੇ ਵਿਚ ਕਿਸੇ ਵੀ ਅੱਤਵਾਦੀ ਗੁੱਟ ਨਾਲ ਰਿਸ਼ਤਾ ਨਹੀਂ ਰੱਖੇਗਾ ਅਤੇ ਸ਼ਾਂਤੀ ਲਈ ਕਦਮ ਚੁੱਕੇਗਾ।

ਅਮਰੀਕਾ ਨੇ ਕਿਹਾ ਹੈ ਕਿ ਹੁਣ ਤਾਲਿਬਾਨ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਦਾ ਹੈ ਜਾ ਨਹੀਂ ਜਿਸ ਉੱਤੇ ਉਸ ਦੀ ਨਜ਼ਰ ਟਿਕੀ ਹੋਈ ਹੈ। ਅਮਰੀਕਾ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਉਦੋਂ ਹੀ ਪੂਰਨ ਤਰੀਕੇ ਨਾਲ ਲਾਗੂ ਮੰਨਿਆ ਜਾਵੇਗਾ ਜਦੋਂ ਤਾਲਿਬਾਨ ਸ਼ਾਂਤੀ ਲਈ ਕੋਸ਼ਿਸ਼ਾ ਕਰੇਗਾ। ਖੈਰ ਸਮਝੌਤੇ ਤੋਂ ਬਾਅਦ 29 ਫਰਵਰੀ ਦਾ ਦਿਨ ਅਫਗਾਨਿਸਤਾਨ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਦਿਨ ਵਜੋਂ ਦਰਜ ਹੋ ਚੁੱਕਿਆ ਹੈ।

 

ਦੱਸ ਦਈਏ ਕਿ ਸਾਲ 2001 ਵਿਚ ਅਮਰੀਕਾ ਨੇ ਅਫਗਾਨਿਸਤਾਨ ਉੱਤੇ ਹਮਲਾ ਕਰਕੇ ਤਾਲਿਬਾਨ ਨੂੰ ਸੱਤਾ ਤੋਂ ਬੇਦਖਲ ਕੀਤਾ ਸੀ ਕਿਉਂਕਿ ਉਸ ਨੇ 9/11 ਹਮਲੇ ਦੇ ਦੋਸ਼ੀ ਓਸਾਮਾ ਬਿਨ ਲਾਦੇਨ ਨੂੰ ਸੌਪਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਤੋਂ ਹੀ ਅਮਰੀਕੀ ਫੌਜਾ ਨੇ ਅਫਗਾਨਿਸਤਾਨ ਵਿਚ ਡੇਰਾ ਜਮਾਇਆ ਹੋਇਆ ਹੈ ਅਤੇ ਉਸ ਦੀ ਤਾਲਿਬਾਨ ਸਮੇਤ ਕਈ ਅੱਤਵਾਦੀ ਸੰਗਠਨਾਂ ਨਾਲ ਜੰਗ ਚੱਲ ਰਹੀ ਹੈ। 18 ਸਾਲ ਤੋਂ ਚੱਲ ਰਹੀਂ ਜੰਗ ਕਰਕੇ ਅਫਗਾਨਿਸਤਾਨ ਬਰਬਾਦ ਹੋ ਚੁੱਕਿਆ ਹੈ ਅਤੇ ਹੁਣ ਵੀ ਲਗਭਗ 70 ਫੀਸਦੀ ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜਾ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਸਮਝੌਤੇ ਦੇ ਸਿੱਟੇ ਕੀ ਨਿਕਲਦੇ ਹਨ।

Leave a Reply

Your email address will not be published. Required fields are marked *