ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੇ ਸ੍ਰੀਲੰਕਾ ਨੂੰ ਕੀਤਾ ਚਿੱਤ, ਪ੍ਰਾਪਤ ਕੀਤੀ ਚੌਥੀ ਜਿੱਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਭਾਰਤ ਨੇ ਇਸ ਮੈਚ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਭਾਰਤ ਨੇ ਇਸ ਮੈਚ ਨੂੰ ਸੱਤ ਵਿਕਟਾਂ ਨਾਲ ਜਿੱਤ ਕੇ ਆਪਣੇ ਨਾਮ ਕਰ ਲਿਆ ਹੈ ਅਤੇ ਗਰੁੱਪ ਏ ਵਿਚ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ। ਇਸ ਟੂਰਨਾਮੈਂਟ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਲਗਾਤਾਰ ਚੌਥੀ ਜਿੱਤ ਹੈ।

ਮੈਲਬਰਨ ਵਿਚ ਖੇਡੇ ਇਸ ਮੈਚ ‘ਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਸ੍ਰੀਲੰਕਾ ਦੀ ਸ਼ੁਰੂਆਤ ਜਿਆਦਾ ਵਧੀਆ ਨਾ ਰਹੀ ਅਤੇ ਉਸ ਨੇ ਪਹਿਲੇ 10 ਓਵਰਾਂ ਵਿਚ ਤਿੰਨ ਵਿਕਟਾ ਉੱਤੇ 52 ਦੋੜਾਂ ਬਣਾਈਆਂ। ਇਸ ਤੋਂ ਬਾਅਦ ਸ੍ਰੀਲੰਕਾ ਦੇ ਬੱਲੇਬਾਜ ਕੁੱਝ ਖਾਸ ਨਾ ਕਰ ਪਾਏ ਅਤੇ ਟੀਮ ਨੇ 80 ਦੋੜਾਂ ਉੱਤੇ 7 ਵਿਕਟਾ ਗਵਾ ਲਈਆਂ ਅਤੇ 20 ਓਵਰਾਂ ਵਿਚ 9 ਵਿਕਟਾਂ ਗਵਾ ਕੇ 113 ਦੋੜਾਂ ਦਾ ਅੰਕੜਾ ਛੂਹਿਆ। ਇਸ ਵਿਚਾਲੇ ਭਾਰਤੀ ਟੀਮ ਦੀ ਗੇਂਦਬਾਜ ਰਾਧਾ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 23 ਰਨ ਦੇ ਕੇ 4 ਵਿਕਟਾਂ ਲਈਆਂ।

ਭਾਰਤ ਨੂੰ ਇਸ ਮੈਚ ਦੇ ਵਿਚ ਜਿੱਤਣ ਦੇ ਲਈ 20 ਓਵਰਾਂ ਵਿਚ 114 ਦੋੜਾਂ ਬਨਾਉਣੀਆਂ ਸਨ। ਭਾਰਤ ਦੀ ਸ਼ੁਰੂਆਤ ਠੀਕ-ਠਾਕ ਹੀ ਰਹੀ ਹੈ ਅਤੇ ਟੀਮ ਨੇ 5 ਓਵਰਾਂ ਵਿਚ ਇਕ ਵਿਕਟ ਖੋ ਕੇ 34 ਦੋੜਾ ਬਣਾਈਆ। ਸਲਾਮੀ ਬੱਲੇਬਾਜ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜੀ ਕਰਦਿਆ 34 ਗੇਂਦਾ ਵਿਚ 47 ਰਨ ਬਣਾ ਲਏ ਪਰ ਉਹ ਆਪਣਾ ਅਰਧ ਸੈਕੜਾ ਪੂਰਾ ਨਾ ਕਰ ਸਕੀ। ਇਸ ਤੋਂ ਬਾਅਦ ਭਾਰਤ ਨੇ 3 ਵਿਕਟਾਂ ਉੱਤੇ 14 ਓਵਰਾਂ ਵਿਚ 114 ਦੋੜਾਂ ਬਣਾ ਕੇ ਟੂਰਨਾਮੈਂਟ ਵਿਚ ਲਗਾਤਾਰ ਚੋਥੀ ਜਿੱਤ ਪ੍ਰਾਪਤ ਕਰ ਲਈ ਹੈ। ਭਾਰਤ ਪਹਿਲਾਂ ਹੀ ਸਮੈਫਾਇਨਲ ਦੇ ਵਿਚ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਸੈਮੀਫਾਇਨਲ ਵਿਚ ਥਾਂ ਬਨਾਉਣ ਵਾਲੀ ਪਹਿਲੀ ਟੀਮ ਬਣ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਗਰੁੱਪ ਏ ਵਿਚ ਵੀ ਪਹਿਲੇ ਨੰਬਰ ਉੱਤੇ ਥਾਂ ਬਣਾ ਲਈ ਹੈ। ਭਾਰਤੀ ਟੀਮ ਦੇ 4 ਮੈਚਾਂ ਵਿਚ ਜਿੱਤ ਦੇ ਨਾਲ ਅੱਠ ਅੰਕ ਹੋ ਚੁੱਕੇ ਹਨ।

Leave a Reply

Your email address will not be published. Required fields are marked *