ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਅੱਜ ਸ਼ਨਿੱਚਰਵਾਰ ਨੂੰ ਮੌਸਮ ਨੇ ਕਰਵਟ ਲਈ ਹੈ। ਸੂਬੇ ਵਿਚ ਕਈ ਥਾਵਾਂ ਉੱਤੇ ਜਮ ਕੇ ਬਾਰਿਸ਼ ਹੋਈ ਹੈ ਜਦਕਿ ਕੁੱਝ ਹਿੱਸਿਆਂ ਵਿਚ ਗੜ੍ਹੇਮਾਰੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਮੌਸਮ ਦੇ ਬਦਲੇ ਮਿਜਾਜ ਕਰਕੇ ਠੰਡ ਵੀ ਵਧੀ ਹੈ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਅੱਜ ਸਵਰੇ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਕਈ ਜਿਲ੍ਹਿਆ ਵਿਚ ਤੇਜ ਬਾਰਿਸ਼ ਹੋਈ ਹੈ। ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਮੀਂਹ ਦੇ ਨਾਲ ਨਾਲ ਗੜਿਆ ਦੀ ਵੀ ਬਰਸਾਤ ਹੋਈ ਹੈ ਜਿਸ ਕਰਕੇ ਪਾਰਾ ਘੱਟ ਗਿਆ ਹੈ ਅਤੇ ਠੰਡ ਵੱਧ ਗਈ ਹੈ। ਨੰਕੋਦਰ ਵਿਚ ਵੀ ਬਾਰਿਸ਼ ਨੇ ਆਪਣਾ ਜੋਰ ਵਿਖਾਇਆ ਹੈ। ਕਪੂਰਥਲਾ ਵਿਚ ਗੜ੍ਹੇਮਾਰੀ ਕਾਰਨ ਜਿੱਥੇ ਇਕ ਪਾਸੇ ਠੰਡ ਵੱਧ ਗਈ ਹੈ ਉੱਥੇ ਹੀ ਦੂਜੇ ਪਾਸੇ ਫਸਲਾਂ ਨੂੰ ਇਸ ਦਾ ਭਾਰੀ ਨੁਕਸਾਨ ਹੋਇਆ ਹੈ।
ਤੇਜ ਬਾਰਿਸ਼ ਅਤੇ ਗੜ੍ਹਿਆ ਦੀ ਬਰਸਾਤ ਕਰਕੇ ਫਸਲਾਂ ਢਹਿ ਢੇਰੀ ਹੋ ਗਈਆਂ ਹਨ ਜਿਸ ਕਰਕੇ ਕਿਸਾਨਾਂ ਦੇ ਵੀ ਚਹਿਰੇ ਮੁਰਝਾ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਤੇਜ ਬਾਰਿਸ਼ ਕਰਕੇ ਉਨ੍ਹਾਂ ਦੀ ਫਸਲਾਂ ਦੇ ਨਾਲ-ਨਾਲ ਡਗਰਾ ਦੇ ਹਰੇ ਚਾਰਾ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਸਰਕਾਰ ਫਸਲਾਂ ਦੇ ਨੁਕਸਾਨ ਦਾ ਜਾਇਜਾ ਲੈ ਕੇ ਉਨ੍ਹਾਂ ਦੀ ਮਦਦ ਕਰੇ। ਤੇਜ਼ ਬਾਰਿਸ਼ ਕਾਰਨ ਸ਼ਹਿਰਾਂ ਵਿਚ ਵੀ ਕਈ ਥਾਵਾਂ ਉੱਤੇ ਪਾਣੀ ਭਰ ਗਿਆ ਹੈ ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਕਰਕੇ ਮੁੜ ਤੋਂ ਠੰਡ ਵੱਧਣ ਅਤੇ ਫ਼ਸਲਾਂ ਦੇ ਨੁਕਸਾਨ ਦਾ ਖਤਰਾ ਮੰਡਰਾ ਰਿਹਾ ਹੈ। ਖੈਰ ਵੇਖਣਾ ਹੋਵੇਗਾ ਕਿ ਮੌਸਮ ਵਿਭਾਗ ਦੀ ਭਵਿੱਖਵਾਨੀ ਕਿੰਨੀ ਕੁ ਸੱਚ ਹੁੰਦੀ ਹੈ।


