ਪੰਜਾਬ ਦੀ 13 ਸਾਲਾਂ ਨਾਮਿਆ ਜੋਸ਼ੀ ਤੋਂ ਪ੍ਰਭਾਵਿਤ ਹੋਏ ਮਾਈਕ੍ਰੋਸਾੱਫਟ ਦੇ ਸੀਈਓ ਸੱਤਿਆ ਨਡੇਲਾ! ਜਾਣੋਂ ਕਿਉਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ 13 ਸਾਲਾਂ ਨਮਿਆ ਜੋਸ਼ੀ ਨੇ ਨਾ ਸਿਰਫ ਆਪਣੇ ਆਪ ਦਾ ਬਲਕਿ ਆਪਣੇ ਮਾਤਾ-ਪਿਤਾ ਅਤੇ ਵਿਸ਼ਵ ਵਿੱਚ ਪੰਜਾਬ ਦਾ ਨਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ 13 ਸਾਲਾਂ ਨਮਿਆ ਜੋਸ਼ੀ ਨੇ ਨਾ ਸਿਰਫ ਆਪਣੇ ਆਪ ਦਾ ਬਲਕਿ ਆਪਣੇ ਮਾਤਾ-ਪਿਤਾ ਅਤੇ ਵਿਸ਼ਵ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਤੁਹਾਨੂੰ ਦੱਸ ਦਈਏ ਇਸ ਛੋਟੀ ਉਮਰ ਦੀ ਬੱਚੀ ਦੇ ਕਾਰਨਾਮੇ ਬਹੁਤ ਬੜੇ ਹਨ, ਜਿਸਨੇ ਕੰਪਿਉਟਰ ਦੇ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਮਾਈਕ੍ਰੋਸਾੱਫਟ ਦੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੂੰ ਆਪਣੇ ਤਕਨੀਕੀ ਗਿਆਨ ਤੋਂ ਪ੍ਰਭਾਵਿਤ ਕੀਤਾ ਹੈ। ਇਸ ਹੋਣਹਾਰ ਵਿਦਿਆਰਥੀ ਦੇ ਤਕਨੀਕੀ ਗਿਆਨ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ, ਸਿਖਲਾਈ ਅਤੇ ਤਕਨਾਲੋਜੀ ਦਾ ਸੁਮੇਲ ਸਮੇਂ ਦੀ ਲੋੜ ਹੈ। ਨਾਮਿਆ ਦੀ ਵਰਤੋਂ ਇਸ ਖੇਤਰ ਵਿੱਚ ਕਾਬਲ-ਏ-ਪ੍ਰਸ਼ੰਸਾ ਹੈ।

Image result for sat paul mittal school ludhiana

ਦਰਅਸਲ, ਮੰਗਲਵਾਰ ਨੂੰ ਦੇਸ਼ ਦੇ 250 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਦਿੱਲੀ ਵਿੱਚ ਇਨੋਵੇਟਰ ਸੰਮੇਲਨ ਵਿੱਚ ਇਕੱਠੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਸਿੱਖਿਆ ਨੂੰ ਦਿਲਚਸਪ ਬਣਾਉਣ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਵਿੱਚੋਂ ਇੱਕ ਨਾਮਿਆ ਜੋਸ਼ੀ ਹੈ, ਜੋ ਸਤਪਾਲ ਮਿੱਤਲ ਸਕੂਲ, ਲੁਧਿਆਣਾ ਦੀ 7 ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਨਾ ਸਿਰਫ਼ ਕਲਾਸਰੂਮ ਅਤੇ ਸਕੂਲ ਵਿੱਚ ਅਧਿਆਪਕਾਂ ਦੀ ਮਦਦ ਕਰਦੀ ਹੈ, ਬਲਕਿ ਉਹ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ, ਜਿਹੜੇ ਪੜ੍ਹਾਈ ‘ਚ ਦਿਲਚਸਪੀ ਨਹੀਂ ਲੈਂਦੇ। ਉਹ ਹਰ ਰੋਜ਼ ਨਵੀਂ ਟੈਕਨਾਲੌਜੀ ਦੀ ਵਰਤੋਂ ਕਰਕੇ ਪੜ੍ਹਾਈ ਨੂੰ ਦਿਲਚਸਪ ਬਣਾਉਣ ਲਈ ਕੰਮ ਕਰਦੀ ਰਹਿੰਦੀ ਹੈ।

Image result for Namya Joshi

ਦਿੱਲੀ ਵਿੱਚ ਸੰਮੇਲਨ ਦੌਰਾਨ ਮਾਈਕਰੋਸੌਫਟ ਦੇ ਸੀਈਓ ਸੱਤਿਆ ਨਡੇਲਾ, ਨਮਿਆ ਦੇ ਪ੍ਰੋਜੈਕਟ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ, ‘ਵਿਦਿਆਰਥੀਆਂ ਨਾਲ ਮੇਰੀ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਦੀ ਵਿਚਾਰਧਾਰਕ ਗੁਣ, ਉਨ੍ਹਾਂ ਦੀਆਂ ਲਾਲਸਾਵਾਂ ਦੇ ਦਾਇਰੇ ਅਤੇ ਉਨ੍ਹਾਂ ਦੇ ਡੂੰਘੇ ਉਤਸ਼ਾਹ ਨੂੰ ਵੇਖ ਕੇ ਬਹੁਤ ਉਤਸਾਹਿਤ ਹੋਇਆ ਹਾਂ। ਇਹ ਸਚਮੁੱਚ ਰੂਪਾਂਤਰਣਸ਼ੀਲ ਹੈ ਅਤੇ ਸਾਨੂੰ ਇਸ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ ਕਿ. ਉਹ ਸਮਾਜ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ।’

 

Leave a Reply

Your email address will not be published. Required fields are marked *