ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਸਟ੍ਰੇਲੀਆ ਕ੍ਰਿਕਟ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੈਲ ਨੇ ਭਾਰਤੀ ਮੁੱਲ ਦੀ ਲੜਕੀ ਵਿਨੀ ਰਮਨ ਨਾਲ ਮੰਗਣੀ ਕੀਤੀ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਅੱਜ ਬੁੱਧਵਾਰ ਨੂੰ ਇੰਸਟਾਗ੍ਰਾਮ ਉੱਤੇ ਦਿੱਤੀ ਹੈ। ਦੋਵਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
31 ਸਾਲਾਂ ਦੇ ਗਲੇਨ ਮੈਕਸਵੈੱਲ ਅਸਟ੍ਰੇਲੀਆ ਕ੍ਰਿਕਟ ਟੀਮ ਲਈ ਆਲਰਾਊਂਡਰ ਦੇ ਰੂਪ ਵਿਚ ਖੇਡਦੇ ਹਨ। ਇੰਨਾ ਹੀ ਨਹੀਂ ਮੈਕਸਵੈਲ ਨੂੰ ਇੰਡੀਅਨ ਪ੍ਰਿਮੀਅਰ ਲੀਗ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ 10 ਕਰੋੜ ਤੋਂ ਜਿਆਦਾ ਪੈਸਿਆ ਵਿਚ ਖਰੀਦਿਆ ਹੈ ਜੋ ਕਿ ਇਸ ਵਾਰ ਆਈਪੀਐਲ ਵਿਚ ਧਮਾਲ ਪਾਉਣ ਲਈ ਤਿਆਰ ਹਨ। ਮੈਕਸਵੈਲ ਵਿੰਨੀ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ ਪਰ ਹੁਣ ਦੋਵਾਂ ਨੇ ਮੰਗਣੀ ਕਰ ਲਈ ਹੈ। ਦਰਅਸਲ ਮੈਕਸਵੈਲ ਪਿਛਲੇ ਸਮੇਂ ਵਿਚ ਕ੍ਰਿਕਟ ਤੋਂ ਦੂਰ ਰਹੇ ਸਨ ਜਿਸ ਦਾ ਕਾਰਨ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਅਨਫਿੱਟ ਹੋਣਾ ਦੱਸਿਆ ਜਾ ਰਿਹਾ ਸੀ ਪਰ ਵਿੰਨੀ ਨੇ ਉਨ੍ਹਾਂ ਦੇ ਮਾਨਸਿਕ ਤੌਰ ਤੇ ਪਰੇਸ਼ਾਨੀ ਨਾਲ ਨਿਪਟਣ ਵਿਚ ਕਾਫੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਕਾਫੀ ਨਜ਼ਦੀਕ ਆ ਗਏ ਸਨ। ਦੋਵਾਂ ਦੀ ਤਸਵੀਰਾਂ ਵੇਖ ਕੇ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੰਗਣੀ ਕਰਨ ਤੋਂ ਬਾਅਦ ਇਹ ਜੋੜੀ ਜਲਦੀ ਹੈ ਵਿਆਹ ਦੇ ਬੰਧਨ ਵਿਚ ਬੰਧ ਜਾਵੇਗੀ।
ਦੱਸ ਦਈਏ ਕਿ ਇਹ ਕੋਈ ਪਹਿਲੇ ਅਸਟ੍ਰੇਲੀਆਈ ਖਿਡਾਰੀ ਨਹੀਂ ਹਨ ਜੋ ਭਾਰਤੀ ਮੂਲ ਦੀ ਕਿਸੇ ਕੁੜੀ ਨਾਲ ਪਿਆਰ ਦੇ ਰੰਗ ਵਿਚ ਰੰਗੇ ਹੋਣ। ਇਸ ਤੋਂ ਪਹਿਲਾਂ ਵੀ ਅਸਟ੍ਰੇਲੀਆ ਦੇ ਕ੍ਰਿਕਟਰ ਸ਼ਾਨ ਟੇਟ ਨੇ ਇੰਡੀਅਨ ਕੁੜੀ ਨਾਲ ਵਿਆਹ ਕਰਵਾਇਆ ਸੀ। ਖੈਰ ਦੋਵਾਂ ਦੀ ਜੁੜੀ ਕਿ੍ਰਕਟ ਜਗਤ ਸਮੇਤ ਉਨ੍ਹਾਂ ਦੇ ਪ੍ਰਸ਼ੰਸਕਾ ਵਿਚ ਚਰਚਾ ਦੀ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਗਲੇਨ ਮੈਕਸਵੈਲ ਨੂੰ ਸਾਊਥ ਅਫਰੀਕਾ ਦੇ ਦੌਰੇ ਲਈ ਅਸਟ੍ਰੇਲੀਆ ਨੇ ਟੀਮ ਵਿਚ ਚੁਣਿਆ ਹੈ।


