ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਵਿਚ ਲਗਾਤਾਰ ਹੋ ਰਹੀ ਹਿੰਸਾ ਤੋਂ ਬਾਅਦ ਹੁਣ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨੇ ਮੋਰਚਾ ਸੰਭਾਲ ਲਿਆ ਹੈ। ਉਹ ਖੁਦ ਰਾਜਧਾਨੀ ਦੀਆਂ ਸੜਕਾਂ ਉੱਤੇ ਉਤਰ ਕੇ ਹਲਾਤਾਂ ਜਾਇਜਾਂ ਲੈ ਰਹੇ ਹਨ। ਦੱਸ ਦਈਏ ਕਿ ਦਿੱਲੀ ਹਿੰਸਾ ਵਿਚ ਹੁਣ ਤੱਕ 20 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ ਅਤੇ 200 ਤੋਂ ਵੱਧ ਲੋਕ ਜਖਮੀ ਦੱਸ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।
#WATCH Delhi: National Security Advisor (NSA) Ajit Doval takes stock of the situation in Maujpur area of #NortheastDelhi pic.twitter.com/f8Jc7LR7P0
— ANI (@ANI) February 26, 2020
ਐਨਐਸਏ ਅਜੀਤ ਡੋਭਾਲ ਨੇ ਹਿੰਸਾਗ੍ਰਸਤ ਇਲਾਕੇ ਮੌਜਪੂਰ, ਜਫਰਾਬਾਦ ਅਤੇ ਘੋੜਾ ਦਾ ਦੌਰਾ ਕੀਤਾ ਹੈ ਅਤੇ ਸੁਰੱਖਿਆ ਵਿਵਸਥਾ ਦਾ ਜਾਇਜਾ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਸਥਿਤੀ ਕਾਬੂ ਵਿਚ ਕੀਤੀ ਹੋਈ ਹੈ ਅਤੇ ਪੁਲਿਸ ਬਹੁਤ ਹੀ ਸਾਵਧਾਨੀ ਨਾਲ ਕੰਮ ਕਰਹੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਕਾਬੂ ਹੋਏ ਹਲਾਤਾਂ ਤੋਂ ਬਾਅਦ ਸੰਤੁਸ਼ਟ ਹਨ। ਅਜੀਤ ਡੋਭਾਲ ਨੇ ਸੜਕਾਂ ‘ਤੇ ਉੱਤਰੇ ਕੇ ਦਿੱਲੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਸਾਨੂੰ ਸੱਭ ਨੂੰ ਆਪਸ ਵਿਚ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਸੱਭ ਦਾ ਹੈ ਜਿਸ ਨੂੰ ਮਿਲ ਕੇ ਅੱਗੇ ਵਧਾਉਣਾ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ ਐਨਐਸਏ ਰਾਜਧਾਨੀ ਦੇ ਹਿੰਸਾਗ੍ਰਸਤ ਇਲਾਕਿਆਂ ਦੀ ਗਰਾਊਂਡ ਰਿਪੋਰਟ ਦੇ ਬਾਰੇ ਗ੍ਰਹਿ ਮੰਤਰਾਲੇ ਅਤੇ ਪੀਐਮਓ ਨੂੰ ਜਾਣਕਾਰੀ ਦੇਣਗੇ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਸਮੱਰਥਨ ਅਤੇ ਵਿਰੋਧ ਕਰਨ ਵਾਲੇ ਦੋ ਗੁੱਟਾਂ ਦਾ ਪ੍ਰਦਰਸ਼ਨ ਝੜਪ ਵਿਚ ਤਬਦੀਲ ਹੋ ਗਿਆ ਸੀ ਜਿਸ ਤੋਂ ਬਾਅਦ ਇਸ ਨੇ ਹਿੰਸਕ ਰੂਪ ਲੈ ਲਿਆ। ਹਿੰਸਾ ਕਰਨ ਵਾਲਿਆਂ ਨੇ ਲੋਕਾਂ ਦੀਆਂ ਦੁਕਾਨਾਂ, ਘਰ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਰਾਖ ਕਰ ਦਿੱਤਾ ਸੀ। ਇਕ ਪੈਟ੍ਰੋਲ ਪੰਪ ਨੂੰ ਵੀ ਅੱਗ ਲੱਗ ਦਿੱਤੀ ਗਈ। ਇਸ ਪੂਰੀ ਹਿੰਸਾ ਵਿਚ ਦਿੱਲੀ ਦੇ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ ਅਤੇ ਡੀਐਸਪੀ ਜਖਮੀ ਹੋ ਗਏ ਸਨ ਜੋ ਕਿ ਜੇਰੇ ਇਲਾਜ ਹਨ। ਬੀਤੇ ਕੱਲ੍ਹ ਵੀ ਦਿੱਲੀ ਦੇ ਵਿਗੜੇ ਹਲਾਤਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਕੀਤੀ ਸੀ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਪੁਲਿਸ ਦੇ ਵੱਡੇ ਅਧਿਕਾਰੀ ਸ਼ਾਮਲ ਸਨ।

