ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਦਿਨੀਂ ਪਟਿਆਲਾ ਵਿਚ ਐਨਸੀਸੀ ਦਾ ਟ੍ਰੇਨਿੰਗ ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ ਇਸ ਹਾਦਸੇ ਵਿਚ ਐਨਸੀਸੀ ਦੇ ਦੋ ਵਿਦਿਆਰਥੀ ਜਖਮੀ ਹੋ ਗਏ ਸਨ ਜਦਕਿ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ ਹੈ।
ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਪਰ ਜੀਐਸ ਚੀਮਾ ਦੀ ਬੇਟੀ ਗਰੁੱਪ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਈ ਕਿਉਂਕਿ ਉਹ ਦੇਸ਼ ਦੀ ਸੇਵਾ ਲਈ ਅੱਜ ਇੰਡੀਅਨ ਨੇਵੀ ਦੀ ਡਿਊਟੀ ਜੁਆਇੰਨ ਕਰ ਰਹੀ ਹੈ ਜੋ ਕਿ ਇਕ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਇਲਾਕੇ ਦੇ ਵੱਡੇ ਅਧਿਕਾਰੀਆਂ ਅਤੇ ਰਾਜਨੇਤਾਵਾਂ ਵੀ ਜੀਐਸ ਚੀਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ ਹਨ। ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ 2 ਸਾਲ ਪਹਿਲਾਂ ਹੀ ਏਅਰ ਫੋਰਸ ਕਮਾਂਡੈਡ ਦੇ ਤੌਰ ਉੱਤੇ ਪਟਿਆਲਾ ਵਿਚ ਤਾਇਨਾਤ ਹੋਏ ਸਨ।
ਇਸ ਦੁੱਖੀ ਦੀ ਘੜੀ ਵਿਚ ਪਰਿਵਾਰ ਦਾ ਦਰਦ ਵੰਡਾਉਣ ਪਹੁੰਚੇ ਗੁਰਦਾਸਪੁਰ ਦੇ ਡੀਸੀ ਮਹੁੰਮਦ ਇਸਫਾਕ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੀਐਸ ਚੀਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਹਰ ਪੱਖੋਂ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਜੀਐਸ ਚੀਮਾ ਦੀ ਲੜਕੀ ਦੇ ਅੱਜ ਦੇ ਦਿਨ ਏਅਰਫੋਰਸ ਨੂੰ ਜੁਆਇੰਨ ਕਰਨ ਅਤੇ ਅੰਤਿਮ ਸੰਸਕਾਰ ਤੇ ਨਾ ਪਹੁੰਚਣ ਉੱਤੇ ਕਿਹਾ ਕਿ ਇਹੀ ਸ਼ਹੀਦਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਇਕ ਪਰਿਵਾਰ ਦਾ ਮੈਂਬਰ ਦੇਸ਼ ਲਈ ਵਾਰ ਦਿੱਤਾ ਅਤੇ ਦੂਜਾ ਦੇਸ਼ ਦੀ ਸੇਵਾ ਲਈ ਭਰਤੀ ਹੋਇਆ ਹੈ।
ਸ਼ਹੀਦ ਜੀਐਸ ਚੀਮਾ ਦੇ ਲੜਕੇ ਭਾਵਗੁਰਨੀਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਸ਼ਹਾਦਤ ਉੱਤੇ ਮਾਨ ਹੈ ਅਤੇ ਉਹ ਵੀ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨਗੇ ਅਤੇ ਆਰਮੀ ਵਿਚ ਭਰਤੀ ਹੋਣਗੇ। ਸ਼ਹੀਦ ਦੇ ਲੜਕੇ ਨੇ ਕਿਹਾ ਕਿ ਅਜਿਹੇ ਟ੍ਰੇਨਿੰਗ ਜਹਾਜ਼ ਪਹਿਲਾਂ ਵੀ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਇਸ ਲਈ ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਟ੍ਰੇਨਿੰਗ ਜਹਾਜ਼ਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ।



