ਦਿੱਲੀ ਹਿੰਸਾ : ਦੁਬਾਰਾ ਨਹੀਂ ਵਾਪਰਨ ਦੇਵਾਂਗੇ ‘1984’- ਹਾਈਕੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿਚ ਲਗਾਤਾਰ ਜਾਰੀ ਹਿੰਸਾ ਨੂੰ ਲੈ ਕੇ ਹਾਈਕੋਰਟ ਨੇ ਸਖਤ ਰੁੱਖ ਅਪਣਾ ਲਿਆ ਹੈ। ਦਰਅਸਲ ਦਿੱਲੀ ਵਿਚ ਪਿਛਲੇ ਦੋ ਦਿਨਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿਚ ਲਗਾਤਾਰ ਜਾਰੀ ਹਿੰਸਾ ਨੂੰ ਲੈ ਕੇ ਹਾਈਕੋਰਟ ਨੇ ਸਖਤ ਰੁੱਖ ਅਪਣਾ ਲਿਆ ਹੈ। ਦਰਅਸਲ ਦਿੱਲੀ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਾਪਰ ਰਹੀ ਹਿੰਸਕ ਘਟਨਾਵਾਂ ਨੂੰ ਲੈ ਕੇ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ ਜਿਸ ਦੌਰਾਨ ਕੋਰਟ ਨੇ ਕਿਹਾ ਹੈ ਕਿ ਰਾਜਧਾਨੀ ਦਿੱਲੀ ਵਿਚ ਦੁਬਾਰਾ 1984 ਨਹੀਂ ਹੋਣ ਦੇਵਾਂਗੇ। ਕੋਰਟ ਨੇ ਹਿੰਸਾ ਦੌਰਾਨ ਪੀੜਤ ਲੋਕਾਂ ਦੀ ਮਦਦ ਦੇ ਵੀ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਅਨੁਸਾਰ ਕੋਰਟ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੂੰ ਲੋਕਾਂ ਵਿਚ ਵਿਸ਼ਵਾਸ ਵਧਾਉਣ ਲਈ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਚਾਹੀਦਾ ਹੈ। ਇਹੀ ਸਮਾਂ ਉਨ੍ਹਾਂ ਦਾ ਹਾਲ ਜਾਨਣ ਦਾ ਹੈ। ਕੋਰਟ ਨੇ ਸੁਣਵਾਈ ਦੌਰਾਨ ਇਹ ਵੀ ਕਿਹਾ ਹੈ ਕਿ ਦੰਗਾ ਪੀੜਤ ਲੋਕਾਂ ਨੂੰ ਤਤਕਾਲ ਮਦਦ ਮੁਹਈਆ ਕਰਵਾਇਆ ਜਾਵੇ ਅਤੇ ਜਖਮੀਆਂ ਦਾ ਇਲ਼ਾਜ ਕੀਤਾ ਜਾਵੇ ਨਾਲ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਕੋਰਟ ਨੇ ਕੇਂਦਰ ਅਤੇ ਸੂਬੇ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਹਿੰਸਾ ਰੋਕ ਕੇ ਆਮ ਲੋਕਾਂ ਦੀ ਸੁੱਰਖਿਆ ਨੂੰ ਯਕੀਨੀ ਬਣਾਇਆ ਜਾਵੇ।

ਅਦਾਲਤ ਨੇ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਨਾਲ ਪੀੜਤ ਲੋਕਾਂ ਲਈ ਤੁਰੰਤ ਸਹਾਇਤਾ ਅਤੇ ਹੈਲਪਲਾਇਨ ਨੰਬਰ ਸਥਾਪਤ ਕੀਤੇ ਜਾਣ ਅਤੇ ਪੀੜਤਾਂ ਤੇ ਸੁਰੱਖਿਅਤ ਰਾਹਗੀਰਾਂ ਲਈ ਐਬੂਲੈਂਸਾ ਦਿੱਤੀਆਂ ਜਾਣ। ਦਿੱਲੀ ਹਾਈਕੋਰਟ ਨੇ ਉੱਤਰ-ਪੂਰਬੀ ਦਿੱਲੀ ਵਿਚ ਆਈਬੀ ਅਧਿਕਾਰੀ ਦੀ ਲਾਸ਼ ਮਿਲਣ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਕੋਰਟ ਨੇ ਕਿਹਾ ਹੈ ਕਿ ਸੁਰੱਖਿਆ ਏਜੰਸੀ ਦੇ ਅਧਿਕਾਰੀ ਦੀ ਲਾਸ਼ ਮਿਲਣ ਬਹੁਤ ਹੀ ਮੰਦਭਾਗਾ ਹੈ। ਅਦਾਲਤ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਵੀ ਪੀੜਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਕਿਹਾ ਹੈ। ਖੈਰ ਕੋਰਟ ਵਿਚ ਦਿੱਲੀ ਹਿੰਸਾ ਉੱਤੇ ਸੁਣਵਾਈ ਅਜੇ ਜਾਰੀ ਹੈ।

ਦੱਸ ਦਈਏ ਕਿ ਸੀਏਏ ਨੂੰ ਲੈ ਕੇ ਦੋ ਗੁੱਟਾਂ ਵਿਚ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਰਾਜਧਾਨੀ ਪਿਛਲੇ ਦੋ ਦਿਨਾਂ ਤੋਂ ਹਿੰਸਕ ਅੱਗ ਵਿਚ ਝੂਲਸ ਰਹੀ ਹੈ ਅਤੇ ਅੱਜ ਇਸ ਦਾ ਤੀਜਾ ਦਿਨ ਹੈ ਇਸ ਦੌਰਾਨ 20 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਿਸ ਵਿਚ ਦਿੱਲੀ ਪੁਲਿਸ ਦਾ ਇਕ ਹੈਡ ਕਾਸੰਟੇਬਲ ਵੀ ਹੈ ਉੱਥੇ ਹੀ 130 ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

Leave a Reply

Your email address will not be published. Required fields are marked *