ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੋ ਦਿਨ ਪਹਿਲਾਂ ਉੱਤਰ-ਪੂਰਬੀ ਦਿੱਲੀ ਵਿਚ ਸ਼ੁਰੂ ਹੋਈ ਹਿੰਸਾ ਦਾ ਦੌਰ ਹੁਣ ਵੀ ਕਈ ਇਲਾਕਿਆਂ ਵਿਚ ਜਾਰੀ ਹੈ। ਦਿੱਲੀ ਹਿੰਸਾ ਵਿਚ ਹੁਣ ਤੱਕ 20 ਲੋਕ ਆਪਣੀ ਜਾਨ ਗੁਵਾ ਚੁੱਕੇ ਹਨ। ਹਿੰਸਾ ਤੋਂ ਬਾਅਦ ਹੁਣ ਰਾਜਨੀਤਿਕ ਬਿਆਨਬਾਜ਼ੀ ਵੀ ਚਰਮ ਉੱਤੇ ਹੈ ਅਤੇ ਇਸੇ ਅਧੀਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਪੂਰੇ ਮਾਮਲੇ ਉੱਤੇ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਸਤੀਫ਼ੇ ਦੀ ਮੰਗ ਕੀਤੀ ਹੈ।
ਉੱਤਰ-ਪੂਰਬੀ ਦਿੱਲੀ ਵਿਚ ਹਿੰਸਾ ਨੂੰ ਲੈ ਅੱਜ ਬੁੱਧਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕੀ ਹੋਈ ਜਿਸ ਦੀ ਅਗਵਾਈ ਖੁਦ ਸੋਨੀਆ ਗਾਂਧੀ ਨੇ ਕੀਤੀ। ਇਸ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਏ। ਬੈਠਕ ਤੋਂ ਪਹਿਲਾਂ ਹਿੰਸਾ ਵਿਚ ਆਪਣੀ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਫਿਰ ਰਾਜਧਾਨੀ ਦੇ ਹਲਾਤਾਂ ਉੱਤੇ ਮੰਥਨ ਕੀਤਾ ਗਿਆ।
Congress Interim President Sonia Gandhi: The Centre and the Union Home Minister is responsible for the present situation in Delhi. The Union Home Minister should resign. https://t.co/kH3JFsABpw
— ANI (@ANI) February 26, 2020
ਬੈਠਕ ਤੋਂ ਬਾਅਦ ਸੋਨੀਆ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹਿੰਸਾ ਦੇ ਪਿੱਛੇ ਇਕ ਸਾਜਿਸ਼ ਹੈ। ਦੇਸ਼ ਨੇ ਇਸ ਨੂੰ ਦਿੱਲੀ ਚੋਣਾਂ ਦੌਰਾਨ ਵੀ ਵੇਖਿਆ। ਉਨ੍ਹਾਂ ਅੱਗੇ ਭਾਜਪਾ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਕਈ ਭਾਜਪਾ ਨੇਤਾਵਾਂ ਨੇ ਡਰ ਅਤੇ ਨਫ਼ਰਤ ਦਾ ਮਾਹੌਲ ਪੈਦ ਕਰਨ ਵਾਲੀਆਂ ਭੜਕਾਊ ਟਿੱਪਣੀਆਂ ਕੀਤੀਆ।
ਸੋਨੀਆ ਗਾਂਧੀ ਨੇ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਮੌਜੂਦਾ ਹਲਾਤਾਂ ਲਈ ਜਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਪਿਛਲੇ 72 ਘੰਟਿਆਂ ਵਿਚ ਅਧਰੰਗੀ ਬਣੀ ਹੋਈ ਹੈ, ਇਕ ਹੈੱਡ ਕਾਂਸਟੇਬਲ ਸਮੇਤ 18 ਲੋਕਾਂ ਦੀਆਂ ਹੁਣ ਤਕ ਜਾਨਾਂ ਚਲੀਆਂ ਗਈਆਂ ਹਨ ਅਤੇ ਸੈਂਕੜੇ ਹੀ ਹਸਪਤਾਲ ਵਿਚ ਦਾਖਲ ਹਨ ਜਿਨ੍ਹਾਂ ਵਿਚ ਕਈਆਂ ਨੂੰ ਗੋਲੀਆਂ ਲੱਗੀਆਂ ਹਨ। ਸੋਨੀਆ ਗਾਂਧੀ ਅਨੁਸਾਰ ਉੱਤਰ ਪੂਰਬੀ ਦਿੱਲੀ ਦੀਆਂ ਸੜਕਾਂ ਉੱਤੇ ਹਿੰਸਾ ਨਿਰੰਤਰ ਜਾਰੀ ਹੈ। ਦੱਸ ਦਈਏ ਕਿ ਹਿੰਸਾ ਨੂੰ ਵੇਖਦਿਆ ਕਈ ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਵੀ ਮਜਬੂਤ ਕੀਤਾ ਜਾ ਰਿਹਾ ਹੈ।

