ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਦਿਨੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ ਵਿਚ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਲਿਆ ਹੋਇਆ ਹੈ। ਰਾਜਧਾਨੀ ਦਿੱਲੀ ਦੇ ਉਤਰ-ਪੂਰਬੀ ਹਿੱਸਿਆਂ ਵਿਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਿੰਸਕ ਹੋਈ ਭੀੜ ਨੇ ਕਈ ਘਰਾਂ, ਦੁਕਾਨਾਂ ਅਤੇ ਵਾਹਨਾਂ ਵਿਚ ਅੱਗ ਲਗਾ ਦਿੱਤੀ ਹੈ ਅਤੇ ਹੁਣ ਖਬਰ ਮਿਲੀ ਹੈ ਕਿ ਇਸ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 8 ਤੱਕ ਪਹੁੰਚ ਗਈ ਹੈ ਜੋ ਕਿ ਪਹਿਲਾ ਸੱਤ ਸੀ।
ਦਰਅਸਲ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅਤੇ ਸਮੱਰਥਨ ਵਿਚ ਦੋ ਗੁੱਟ ਪ੍ਰਦਰਸ਼ਨ ਕਰ ਰਹੇ ਸਨ ਪਰ ਇਨ੍ਹਾਂ ਦਾ ਪ੍ਰਦਰਸ਼ਨ ਹਿੰਸਾ ਵਿਚ ਤਬਦੀਲ ਹੋ ਗਿਆ ਜਿਸ ਕਰਕੇ ਉੱਤਰ-ਪੂਰਬੀ ਦਿੱਲੀ ਦੇ ਬ੍ਰਹਾਮਪੁਰੀ, ਘੋੜਾ, ਮੌਜਪੂਰ, ਚੰਦਪੁਰ, ਕਰਵਾਲ ਨਗਰ ਸਮੇਤ ਕਈ ਇਲਾਕੇ ਹਿੰਸਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ। ਦਿੱਲੀ ਹਿੰਸਾ ਨੂੰ ਲੈ ਕੇ ਹੁਣ ਕੇਂਦਰ ਅਤੇ ਰਾਜ ਸਰਕਾਰ ਪੂਰੀ ਤਰ੍ਹਾ ਗੰਭੀਰ ਨਜ਼ਰ ਆਉਂਦੀ ਵਿਖਾਈ ਦੇ ਰਹੀ ਹੈ ਅਤੇ ਇਸੇ ਕੜੀ ਅੰਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮਿਲ ਕੇ ਬੈਠਕ ਕੀਤੀ ਹੈ ਜਿਸ ਵਿਚ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਰਾਜਪਾਲ ਅਨਿਲ ਬੈਜਲ ਮੌਜੂਦ ਸਨ। ਬੀਤੇ ਦਿਨ ਇਸ ਪੂਰੀ ਹਿੰਸਾ ਵਿਚ ਦਿੱਲੀ ਪੁਲਿਸ ਦੇ ਇਕ ਹੈਡ ਕਾਂਸਟੇਬਲ ਰਤਨ ਲਾਲ ਸ਼ਹੀਦ ਹੋ ਗਏ ਹਨ ਜਿਸ ਨੂੰ ਅੱਜ ਦਿੱਲੀ ਪੁਲਿਸ ਨੇ ਅੰਤਿਮ ਸਲਾਮੀ ਦਿੱਤੀ ਹੈ। ਇਸ ਪੂਰੀ ਹਿੰਸਾ ਵਿਚ 130 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।
Delhi: Chief Minister Arvind Kejriwal & Deputy Chief Minister Manish Sisodia meet those who have been injured in #DelhiViolence & have been admitted at Guru Teg Bahadur (GTB) Hospital. pic.twitter.com/CWvPoIMgFa
— ANI (@ANI) February 25, 2020
ਬੈਠਕ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗੁਰੂ ਤੇਗ ਬਹਾਦੁਰ ਹਸਪਤਾਲ ਜਖਮੀਆਂ ਨੂੰ ਮਿਲਣ ਪਹੁੰਚੇ ਹਨ। ਇਸ ਤੋਂ ਇਲਾਵਾ ਖਬਰ ਇਹ ਵੀ ਮਿਲੀ ਹੈ ਕਿ ਹਿੰਸਾ ਦੌਰਾਨ ਲੱਗੀ ਅੱਗ ਬਝਾਉਣ ਆਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਕਈ ਗੱਡੀਆਂ ਉੱਤੇ ਪੱਥਰਬਾਜੀ ਕੀਤੀ ਹੈ। ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਹਿੰਸਾ ਉੱਤੇ ਕਾਬੂ ਪਾਉਣ ਲਈ ਦਿੱਲੀ ਪੁਲਿਸ ਦੇ ਨਾਲ 37 ਅਰਧ ਸੈਨਿਕਾਂ ਦੀਆਂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ ਪਰ ਇਨ੍ਹਾਂ ਵਿਚਾਲੇ ਵੀ ਕਿਧਰੇ ਨਾ ਕਿਧਰੇ ਹਿੰਸਕ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

