ਭਾਰਤ ਦੌਰੇ ਦੇ ਦੂਜੇ ਦਿਨੀਂ ਟਰੰਪ ਪ੍ਰਧਾਨ ਮੰਤਰੀ ਮੋਦੀ ਨਾਲ ਪਹੁੰਚੇ ਹੈਦਰਾਬਾਦ ਹਾਉਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੋਨਾਲਡ ਟਰੰਪ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ। ਪੀਐਮ ਮੋਦੀ ਅਤੇ ਟਰੰਪ ਹੈਦਰਾਬਾਦ ਹਾਉਸ ਵਿੱਚ ਪ੍ਰਤੀਬੰਧਿਤ ਅਤੇ ਪ੍ਰਤੀਨਿਧੀ ਪੱਧਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੋਨਾਲਡ ਟਰੰਪ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ। ਪੀਐਮ ਮੋਦੀ ਅਤੇ ਟਰੰਪ ਹੈਦਰਾਬਾਦ ਹਾਉਸ ਵਿੱਚ ਪ੍ਰਤੀਬੰਧਿਤ ਅਤੇ ਪ੍ਰਤੀਨਿਧੀ ਪੱਧਰੀ ਗੱਲਬਾਤ ਕਰਨਗੇ। ਡੋਨਾਲਡ ਟਰੰਪ ਨੇ ਪਹਿਲਾਂ ਐਲਾਨ ਕੀਤਾ ਸੀ ਕਿ, ਭਾਰਤ ਅਤੇ ਅਮਰੀਕਾ 3 ਬਿਲੀਅਨ ਡਾਲਰ ਦੇ ਰੱਖਿਆ ਸੌਦੇ ‘ਤੇ ਦਸਤਖਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੁਪਹਿਰ ਦੇ ਖਾਣੇ ਲਈ ਟਰੰਪ ਦੀ ਮੇਜ਼ਬਾਨੀ ਵੀ ਕਰਨਗੇ।

Donald Trump India Visit Live Updates

ਦੂਜੇ ਦਿਨ ਦੀ ਸ਼ੁਰੂਆਤ ‘ਚ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਰਾਜਘਾਟ ਪਹੁੰਚੇ। ਇਸ ਤੋਂ ਬਾਅਦ ਟਰੰਪ ਪਤੀ-ਪਤਨੀ ਨੇ ਰਾਜਘਾਟ ਵਿਖੇ ਦਰੱਖਤ ਲਾਇਆ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਰਹੇ। ਫਿਰ ਡੋਨਾਲਡ ਟਰੰਪ ਪੀਐੱਮ ਮੋਦੀ ਨਾਲ ਵਫ਼ਦ ਪੱਧਰੀ ਗੱਲਬਾਤ ਲਈ ਹੈਦਰਾਬਾਦ ਹਾਉਸ ਪਹੁੰਚੇ, ਜਿੱਥੇ ਬੈਠਕ ਇਕ ਬੰਦ ਕਮਰੇ ‘ਚ ਹੋਵੇਗੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਟਰੰਪ ਨੂੰ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।

ਡੋਨਾਲਡ ਟਰੰਪ ਨੇ ਰਾਜਘਾਟ ਵਿਜ਼ਟਰ ਦੀ ਕਿਤਾਬ ਵਿੱਚ ਲਿਖਿਆ: ਅਮਰੀਕਾ ਦੇ ਲੋਕ ਇਕ ਪ੍ਰਭੂਸੱਤਾ ਅਤੇ ਸ਼ਾਨਦਾਰ ਭਾਰਤ ਦੇ ਨਾਲ ਡਟ ਕੇ ਖੜੇ ਹਨ। ਮਹਾਨ ਮਹਾਤਮਾ ਗਾਂਧੀ ਦਾ ਦਰਸ਼ਨ ਇਹ ਬਹੁਤ ਵੱਡਾ ਸਨਮਾਨ ਹੈ।

Leave a Reply

Your email address will not be published. Required fields are marked *