ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਅੱਜ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਉੱਥੇ ਬਣੇ ਟੈਕਸੀ ਸਟੈਂਡ ਨੂੰ ਹਟਾਉਣ ਦੇ ਲਈ ਟੈਕਸੀ ਚਾਲਕਾਂ ਅਤੇ ਰੇਲਵੇ ਪੁਲਿਸ ਵਿਚਾਲੇ ਝੜਪ ਹੋ ਗਈ ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਵਰਦੀ ਫਟ ਗਈ ਅਤੇ ਇਕ ਟੈਕਸੀ ਚਾਲਕ ਦੀ ਪੱਗੜੀ ਉੱਤਰ ਗਈ ਹੈ।
ਦਰਅਸਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਟੈਕਸੀ ਸਟੈਂਡ ਮੌਜੂਦ ਹੈ ਅਤੇ ਟੈਕਸੀ ਡਰਾਇਰਵ ਪਿਛਲੇ ਕਈ ਸਾਲਾਂ ਤੋਂ ਇੱਥੇ ਸਵਾਰੀਆਂ ਨੂੰ ਲੈਣ-ਜਾਣ ਅਤੇ ਛੱਡਣ ਦਾ ਕੰਮ ਕਰਦੇ ਹਨ। ਜਾਣਕਾਰੀ ਅਨੁਸਾਰ ਸਟੇਸ਼ਨ ਦੇ ਬਾਹਰ ਟੈਕਸੀ ਸਟੈਂਡ ਰਹਿਣ ਦਾ ਪਿਛਲੇ ਸਾਲ ਸਤੰਬਰ ਤੱਕ ਦਾ ਐਗਰੀਮੈਂਟ ਸੀ ਅਤੇ ਪ੍ਰਸ਼ਾਸਨ ਦੁਆਰਾ ਅੱਗੇ ਦਾ ਉਨ੍ਹਾਂ ਨਾਲ ਐਗਰੀਮੈਂਟ ਨਹੀਂ ਕੀਤਾ ਗਿਆ ਕਿਉਂਕਿ ਟੈਕਸੀਆਂ ਕਾਰਨ ਸੜਕ ਜਾਮ ਹੋ ਜਾਂਦੀ ਹੈ ਲੰਬਾ ਜਾਮ ਲੱਗ ਜਾਂਦਾ ਹੈ।
ਪੁਲਿਸ ਅਨੁਸਾਰ ਟੈਕਸੀ ਡਰਾਇਵਰਾਂ ਨੂੰ ਇਹ ਸਟੈਂਡ ਚੁੱਕਣ ਲਈ 5 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਇਨ੍ਹਾਂ ਨੇ ਇੱਥੋਂ ਟੈਕਸੀਆਂ ਨਹੀਂ ਹਟਾਈਆਂ ਜਿਸ ਨੂੰ ਅੱਜ ਰੇਲਵੇ ਪੁਲਿਸ ਫੋਰਸ ਹਟਾਉਣ ਗਈ ਸੀ ਪਰ ਉਸੇ ਦੌਰਾਨ ਦੋਵਾਂ ਧੀਰਾਂ ਵਿਚਾਲੇ ਬਹਿਸਬਾਜ਼ੀ ਹੋ ਗਈ ਅਤੇ ਗੱਲ ਝੜਪ ਤੱਕ ਪਹੁੰਚ ਗਈ। ਇਸ ਪੂਰੀ ਘਟਨਾ ਵਿਚ ਇਕ ਪੁਲਿਸ ਅਧਿਕਾਰੀ ਦੀ ਵਰਦੀ ਫਟ ਗਈ ਹੈ।
ਉੱਧਰ ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਟੈਕਸੀ ਸਟੈਂਡ ਖਾਲ੍ਹੀ ਕਰਾਉਣ ਲਈ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਬਿਨਾ ਨੋਟਿਸ ਦੇ ਹੀ ਸਟੈਂਡ ਖਾਲ੍ਹੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਹੈ ਜਿਸ ਕਰਕੇ ਇਕ ਟੈਕਸੀ ਡਰਾਇਵਰ ਦੀ ਪਗੜੀ ਖੁੱਲ੍ਹ ਗਈ ਹੈ। ਖੈਰ ਪੁਲਿਸ ਨੇ ਸੁਰੱਖਿਆ ਵਿਵਸਥਾ ਵਧਾ ਕੇ ਉੱਥੋਂ ਟੈਕਸੀ ਸਟੈਂਡ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।



