ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਫਾਜ਼ਿਲਕਾ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦਰਅਸਲ ਪੁਲਿਸ ਨੇ ਇਕ ਅਜਿਹੇ ਗਿਰੌਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਸਰਕਾਰੀ ਦਫ਼ਤਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉੱਥੋਂ ਬੈਟਰੀਆਂ ਚੋਰੀ ਕਰਦਾ ਸੀ ਅਤੇ ਅੱਗੇ ਵੇਚ ਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ।
ਜਾਣਕਾਰੀ ਅਨੁਸਾਰ ਇਸ ਗਿਰੌਹ ਦਾ ਮੁੱਖੀ ਸ਼ੁਮਿੰਦਰ ਸਿੰਘ ਸ਼ੰਮੀ ਸੀ ਜੋ ਕਿ ਪਹਿਲਾਂ ਟੀਵੀ ਟਾਵਰਾਂ ਦਾ ਟੈਕਨੀਸ਼ੀਅਨ ਰਿਹਾ ਹੈ ਪਰ ਕਿਸੇ ਕਾਰਨ ਕੰਪਨੀ ਨੇ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ ਇਸ ਤੋਂ ਬਾਅਦ ਇਸ ਨੇ ਆਪਣਾ ਇਹ ਛੇ ਮੈਂਬਰੀ ਗਿਰੌਹ ਬਣਾਇਆ ਅਤੇ ਟੀਵੀ ਟਾਵਰ ਤੇ ਬੀਐਸਨਲ ਐਕਸਚੇਜ ਤੋਂ ਬੈਟਰੀਆਂ ਨੂੰ ਚੌਰੀ ਕਰਕੇ ਅੱਗੇ ਵੇਚਣ ਲੱਗ ਪਏ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਫਾਜ਼ਿਲਕਾ ਦੀਆਂ ਵੱਖ-ਵੱਖ ਥਾਵਾਂ ਤੋਂ ਬੈਟਰੀਆਂ ਚੌਰੀ ਹੋਣ ਦੀਆ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਉੱਤੇ ਉਸ ਨੇ ਕਾਰਵਾਈ ਕਰਦਿਆਂ ਇਸ ਬੈਟਰੀ ਚੌਰ ਗਿਰੌਹ ਨੂੰ ਬੀਤੀ 20 ਫਰਵਰੀ ਨੂੰ ਇਕ ਗੱਡੀ ਸਮੇਤ ਗਿਰਫਤਾਰ ਕਰ ਲਿਆ ਤੇ ਇਨ੍ਹਾਂ ਕੋਲੋਂ ਲਗਭਗ 20 ਬੈਟਰੀਆਂ ਬਰਮਾਦ ਹੋਈਆਂ ਹਨ ਤੇ ਹੋਰ 300 ਦੇ ਲਗਭਗ ਬੈਟਰੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਆਰੋਪੀ ਰਿਮਾਂਡ ਉੱਤੇ ਲੈ ਲਏ ਹਨ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਚੌਰੀ ਦੀਆਂ ਬੈਟਰੀਆ ਵੇਚ ਕੇ ਨਸ਼ੀਲੇ ਪਦਾਰਥ ਖਰੀਦਦੇ ਸਨ।



