ਜਾਣੋ ਦੋ ਮੁਰਗਿਆਂ ਦੀ ਲੜਾਈ ਵਿਚ ਇਕ ਮੁਰਗਾ ਮਾਲਕ ਨੂੰ ਕਿਉਂ ਗਵਾਉਣੀ ਪਈ ਆਪਣੀ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੱਛਮੀ ਬੰਗਾਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀ ਵੀ ਦੰਗ ਰਹਿ ਜਾਵੇਗੋ। ਦਰਅਸਲ ਇੱਥੇ ਦੋ ਮੁਰਗਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੱਛਮੀ ਬੰਗਾਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀ ਵੀ ਦੰਗ ਰਹਿ ਜਾਵੇਗੋ। ਦਰਅਸਲ ਇੱਥੇ ਦੋ ਮੁਰਗਿਆਂ ਦੀ ਲੜਾਈ ਵਿਚ ਇਕ ਮੁਰਗਾ ਮਾਲਕ ਨੂੰ ਆਪਣੀ ਜਾਨ ਤੋ ਹੱਥ ਧੋਣੇ ਪਏ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਪੱਛਮੀ ਬੰਗਾਲ ਦੇ ਪੁਰਲੀਆ ਜਿਲ੍ਹੇ ਦੇ ਇਕ ਪਿੰਡ ਵਿਚ ਮੁਰਗਿਆਂ ਦੇ ਲੜਾਈ ਮੁਕਾਬਲੇ ਕਰਵਾਏ ਜਾ ਰਹੇ ਸਨ ਅਤੇ ਇਸੇ ਦੌਰਾਨ ਅਸੀਮ ਨਾਮ ਦਾ ਇਕ ਵਿਅਕਤੀ ਆਪਣੇ ਮਰਗੇ ਨੂੰ ਲੈ ਕੇ ਉੱਥੇ ਪਹੁੰਚਿਆ ਅਤੇ ਉਸ (ਮੁਰਗੇ) ਨੂੰ ਦੂਜੇ ਮੁਰਗੇ ਨਾਲ ਲੜਨ ਲਈ ਭੇਜ ਦਿੱਤਾ ਅਤੇ ਜਦੋਂ ਦੋਣੋਂ ਮੁਰਗੇ ਆਪਸ ਵਿਚ ਲੜਨ ਲੱਗੇ ਤਾਂ ਅਸੀਮ ਆਪਣੇ ਮੁਰਗੇ ਨੂੰ ਹੱਲਾ-ਸ਼ੇਰੀ ਦੇਣ ਲੱਗਿਆ ਜਿਸ ਤੋਂ ਬਾਅਦ ਉਸ ਦੇ ਮੁਰਗੇ ਨੂੰ ਦੂਜੇ ਮੁਰਗੇ ਨੂੰ ਮਾਰ ਕੇ ਲੜਾਈ ਵਿਚ ਜਿੱਤ ਪ੍ਰਾਪਤ ਕਰ ਲਈ।

ਅਸੀਮ ਹਾਰੇ ਹੋਏ ਧੜੇ ਦਾ ਮਰਿਆ ਹੋਇਆ ਮੁਰਗਾ ਆਪਣੇ ਮੋਢੇ  ਉੱਤੇ ਲਟਕਾ ਉੱਤੇ ਲਿਜਾਣ ਲੱਗਿਆ ਪਰ ਉਸੇ ਦੌਰਾਨ ਉੱਥੇ ਮੌਜੂਦ ਦੂਜੇ ਮੁਰਗੇ ਨੇ ਅਸੀਮ ਦੇ ਮੋਢੇ ਉੱਤੇ ਲਟਕੇ ਹੋਏ ਮ੍ਰਿਤਕ ਮੁਰਗੇ ‘ਤੇ ਹਮਲਾ ਕਰ ਦਿੱਤਾ। ਰਿਪੋਰਟਾ ਅਨੁਸਾਰ ਮੁਰਗੇ ਦੇ ਪੈਰ ਵਿਚ ਬਲੇਡ ਲੱਗਿਆ ਹੋਇਆ ਸੀ ਜੋ ਕਿ ਅਸੀਮ ਦੇ ਗਲ ਦੀ ਨਾੜੀ ਵਿਚ ਲੱਗਿਆ ਅਤੇ ਉਸ ਦੀ ਨਾੜੀ ਕੱਟ ਗਈ। ਦੱਸਿਆ ਜਾ ਰਿਹਾ ਹੈ ਕਿ ਜਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਰਿਪੋਰਟ ਮੁਤਾਬਕ ਪੁਲਿਸ ਨੇ ਇਸ ਮਾਮਲੇ ਉੱਤੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇਸ ਤਰ੍ਹਾ ਦੇ ਲੜਾਈ ਮੁਕਾਬਲੇ ਗੈਰ-ਕਾਨੂੰਨੀ ਤਰੀਕੇ ਨਾਲ ਕਰਵਾਏ ਜਾਂਦੇ ਜਿਸ ਵਿਚ ਜਿੱਤਣ ਵਾਲੇ ਮੁਰਗੇ ਨੂੰ ਹਾਰੇ ਹੋਏ ਧੜੇ ਦਾ ਮ੍ਰਿਤਕ ਮੁਰਗਾ ਮਿਲਦਾ ਹੈ।

Leave a Reply

Your email address will not be published. Required fields are marked *