ਬਠਿੰਡਾ ‘ਚ ਰੇਹੜੀਆਂ-ਫੜੀਆਂ ਵਾਲਿਆਂ ਨੇ ਰੋਡ ਜਾਮ ਕਰ ਕੀਤਾ ਧਰਨਾ ਪ੍ਰਦਰਸ਼ਨ

ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਦੀ ਅਮਰੀਕ ਸਿੰਘ ਰੋਡ ਨੂੰ ਐਤਵਾਰ ਨੂੰ ਰੇਹੜੀਆਂ-ਫੜੀਆਂ ਵਾਲਿਆਂ ਨੇ ਅਚਾਣਕ ਬੰਦ ਕਰਕੇ ਰੋਸ ਮੁਜਾਹਰਾ ਕਰਨ ਲੱਗੇ, ਜਿਸ ਚਲਦਿਆਂ ਇਲਾਕਾ ਵਾਸੀਆਂ…

ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਦੀ ਅਮਰੀਕ ਸਿੰਘ ਰੋਡ ਨੂੰ ਐਤਵਾਰ ਨੂੰ ਰੇਹੜੀਆਂ-ਫੜੀਆਂ ਵਾਲਿਆਂ ਨੇ ਅਚਾਣਕ ਬੰਦ ਕਰਕੇ ਰੋਸ ਮੁਜਾਹਰਾ ਕਰਨ ਲੱਗੇ, ਜਿਸ ਚਲਦਿਆਂ ਇਲਾਕਾ ਵਾਸੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਪਿਛਲੇ ਲੰਬੇ ਸਮੇਂ ਤੋਂ ਇਹ ਰੇਹੜੀਆਂ ਵਾਲੇ ਗੈਰ-ਕਨੂੰਨੀ ਤਰੀਕੇ ਤੋਂ ਇੱਥੇ ਆਪਣੀ ਰੇਹੜੀਆਂ ਲੱਗਾ ਰਹੇ ਹਨ, ਜਿਸ ਚਲਦਿਆਂ ਇਲਾਕਾ ਵਾਸੀਆਂ ਨੇ ਇਸ ਦੀ ਸ਼ਿਕਾਇਤ ਕਈ ਵਾਰ ਨਗਰ-ਨਿਗਮ ਨੂੰ ਦਿੱਤੀ, ਜਿਸ ਤੋਂ ਬਾਅਦ ਨਗਰ-ਨਿਗਮ ਵਲੋਂ ਕਾਰਵਾਈ ਕਰਦੇ ਹੋਏ, ਸੜਕ ਵਿਕਰੇਤਾਵਾਂ ਨੂੰ ਰੇਹੜੀ ਲਗਾਉਂਣ ਦੀ ਆਗਿਆ ਨਹੀਂ ਦਿੱਤੀ ਗਈ, ਜਿਸ ਦੇ ਵਿਰੋਧ ਵਿੱਚ ਰੋਸ ਨਾਲ ਭਰੇ ਪ੍ਰਵਾਸੀ ਰੇਹੜੀ ਵਿਕਰੇਤਾਵਾਂ ਨੇ ਨਾਕਾਬੰਦੀ ਕਰ ਰੋਡ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਉਹ ਐਤਵਾਰ ਨੂੰ ਅਮਰੀਕ ਸਿੰਘ ਰੋਡ ਦੇ ਨਾਲ ਲੱਗਦੀ ਜਗ੍ਹਾ ‘ਤੇ ਕਪੜੇ ਦੀਆਂ ਰੇਹੜੀਆਂ ਲਾ ਕੇ ਬੈਠ ਜਾਂਦੇ ਹਨ ਪਰ ਅੱਜ ਅਚਾਨਕ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਰੇਹੜੀਆਂ ਲਾਉਂਣ ਦੀ ਆਗਿਆ ਨਹੀਂ ਦਿੱਤੀ ਗਈ, ਜਿਸਦਾ ਉਹ ਵਿਰੋਧ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ, ਉਨ੍ਹਾਂ ਨੂੰ ਆਪਣੀਆਂ ਰੇਹੜੀਆਂ ਲਾਉਂਣ ਲਈ ਹੋਰ ਕਿਤੇ ਜਗ੍ਹਾ ਜਾਵੇ, ਨਹੀਂ ਤਾਂ ਉਹ ਇਸੇ ਤਰ੍ਹਾਂ ਧਰਨਾ ਦੇਣਾ ਜਾਰੀ ਰੱਖਣਗੇ।

ਉੱਥੇ ਹੀ ਇਲਾਕਾ ਵਾਸੀ ਮੋਹਨ ਨੇ ਕਿਹਾ ਕਿ, ਇਨ੍ਹਾਂ ਦੀ ਰੇਹੜੀਆਂ ਕਾਰਨ ਉਨ੍ਹਾਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਨਗਰ-ਨਿਗਮ ਜੋ ਕਰ ਰਹੀ ਹੈ ਉਹ ਸਹੀ ਹੈ। ਇਸ ਤੋਂ ਸਾਨੂੰ  ਪੇਸ਼ ਆਉਂਣ ਵਾਲੀ ਮੁਸ਼ਿਕਲਾਂ ਤੋਂ ਨਿਜਾਤ ਮਿਲ ਸਕੇਗੀ।

Leave a Reply

Your email address will not be published. Required fields are marked *