ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਲੰਧਰ ਦੇ ਨਕੋਰਦ ਰੋਡ ਉੱਤੇ ਅੱਜ ਤੜਕ ਸਵੇਰੇ ਇਕ ਫਰਨੀਚਰ ਦੇ ਗੌਦਾਮ ਵਿਚ ਅੱਗ ਲੱਗ ਗਈ ਜਿਸ ਕਾਰਨ ਉੱਥੇ ਪਿਆ ਸਾਰਾ ਸਮਾਨ ਜਲ ਕੇ ਖਾਕ ਹੋ ਗਿਆ ਹਾਲਾਂਕਿ ਫਾਇਰ ਬ੍ਰਿਗਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ ਹੈ।
ਜਾਣਕਾਰੀ ਅਨੁਸਾਰ ਅੱਜ ਤੜਕੇ ਸਵੇਰ 2 ਵਜੇ ਦੇ ਕਰੀਬ ਘਈ ਫਰਨੀਚਰ ਹਾਊਸ ਦੀ ਤੀਜੀ ਮੰਜਲ ਉੱਤੇ ਅੱਗ ਲੱਗੀ ਜਿਸ ਦੀ ਜਾਣਕਾਰੀ ਫਰਨੀਚਰ ਦੇ ਮਾਲਕ ਸੁਮੀਤ ਘਈ ਨੂੰ ਉਸ ਦੇ ਗੁਆਂਢੀਆਂ ਨੇ ਫੋਨ ਕਰ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ ਸੁਮੀਤ ਨੇ ਫਾਇਰ ਬ੍ਰਿਗਡ ਨੂੰ ਇਸ ਦੀ ਸੂਚਣਾ ਦਿੱਤੀ। ਸੁਮੀਤ ਅਨੁਸਾਰ ਫਾਇਰ ਬ੍ਰਿਗਡ ਮੌਕੇ ਉੱਤੇ ਪਹੁੰਚ ਗਿਆ ਅਤੇ ਅੱਗ ਉੱਤੇ ਕਾਬੂ ਪਾਉਣ ਵਿਚ ਜੁੱਟ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਿਵੇਂ ਲੱਗੀ ਅਤੇ ਇਸ ਨਾਲ ਕਿੰਨਾ ਨੁਕਸਾਨ ਹੋਇਆ ਹੈ ਅਜੇ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।
ਉੱਥੇ ਹੀ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕ ਸਵੇਰ 2 ਵਜੇ ਦੇ ਕਰੀਬ ਇਕ ਫਰਨੀਚਰ ਦੇ ਗੌਦਾਮ ਵਿਚ ਅੱਗ ਲੱਗਣ ਦੀ ਸੂਚਣਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚ ਗਏ ਅਤੇ ਅੱਗ ਬਝਾਉਣ ਦੀਆਂ ਕੋਸ਼ਿਸ਼ਾ ਵਿਚ ਲੱਗ ਗਏ। ਅਧਿਕਾਰੀ ਅਨੁਸਾਰ ਅੱਗ ਇੰਨੀ ਫੈਲ ਚੁੱਕੀ ਸੀ ਕਿ 35 ਤੋਂ 40 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਉੱਤੇ ਢਾਈ ਤੋਂ ਤਿੰਨ ਘੰਟਿਆ ਵਿਚ ਕਾਬੂ ਪਾਇਆ।
ਖੈਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ ਪਰ ਇਸ ਦੌਰਾਨ ਵੱਡੀ ਗੱਲ ਇਹ ਰਹੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।



