ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਬਾਅਦ ਕੋਰੋਨਾ ਵਾਇਰਸ ਦਾ ਡਰ ਬਰਫ ਨਾਲ ਭਰੀ ਲੇਹ ਘਾਟੀ ਵਿੱਚ ਵੀ ਪਹੁੰਚ ਗਿਆ ਹੈ, ਜਿੱਥੇ ਲੇਹ ਦਾ ਸਥਾਨਕ ਪ੍ਰਸ਼ਾਸਨ ਵਾਇਰਸ ਪ੍ਰਤੀ ਡੂੰਘੀ ਚਿੰਤਾ ‘ਚ ਹੈ, ਲੇਹ ਵਿੱਚ ਤਾਇਨਾਤ ਸੈਨਿਕ ਇਕਾਈਆਂ ਨੂੰ ਵੀ ਕੋਰੋਨਾ ਬਾਰੇ ਚੇਤਾਵਨੀ ਦਿੱਤੀ ਗਈ ਹੈ। ਹੁਣ ਤੱਕ ਲੇਹ ਵਿੱਚ ਦੋ ਸ਼ੱਕੀ ਵਿਅਕਤੀ ਮਿਲੇ ਹਨ, ਜਦੋਂ ਕਿ ਇੱਕ ਸ਼ੱਕੀ ਦੀ ਮੌਤ ਹੋ ਗਈ ਹੈ। ਸ਼ੱਕੀ ਮਰੀਜ਼ ਜਿਸ ਦੀ ਮੌਤ ਹੋ ਗਈ ਸੀ ਹਾਲ ਹੀ ਵਿੱਚ ਫੇਯਾਂਗ ਮੋਨਸਟ੍ਰੀ (ਬੋਧੀ ਮੱਠ) ਤੋਂ ਲੇਹ ਵਾਪਸ ਆਇਆ ਸੀ।
ਮੁੱਖ ਮੈਡੀਕਲ ਅਫਸਰ ਲੇਹ ਨੂੰ ਇਸ ਬਾਰੇ ਸੋਨਮ ਨੂਰਬੂ ਹਸਪਤਾਲ ਲੇਹ ਵੱਲੋਂ ਸੂਚਿਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਹਸਪਤਾਲ ਦੇ ਅਥਾਰਟੀ ਦੁਆਰਾ ਚੀਫ ਮੈਡੀਕਲ ਅਫਸਰ ਲੇਹ ਨੂੰ ਦੱਸਿਆ ਗਿਆ ਹੈ ਕਿ, ਹਸਪਤਾਲ ਦੇ ਰੇਡੀਓਲੋਜਿਸਟ ਅਤੇ ਚਿਕਿਤਸਕ ਨੇ ਦੋ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਸ਼ੱਕ ਹੈ। ਇਨ੍ਹਾਂ ਮਰੀਜ਼ਾਂ ਵਿਚੋਂ ਇਕ ਨੂੰ ਆਈਸੀਯੂ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ, ਜਦੋਂਕਿ ਦੂਜੇ ਮਰੀਜ਼ ਨੂੰ ਜਨਰਲ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਚੀਫ ਮੈਡੀਕਲ ਅਫਸਰ ਲੇਹ ਨੂੰ ਅਪੀਲ ਕੀਤੀ ਗਈ ਹੈ ਕਿ, ਉਹ ਸਿਹਤ ਅਧਿਕਾਰੀ ਨੂੰ ਦੋਵਾਂ ਮਰੀਜ਼ਾਂ ਦੇ ਨਮੂਨੇ ਲੈਣ ਲਈ ਜਲਦੀ ਭੇਜਣ ਅਤੇ ਇਸ ਸ਼ੱਕੀ ਬੁਖਾਰ ਦੀ ਜਾਂਚ ਲਈ ਨਮੂਨਾ ਅੱਗੇ ਭੇਜਣ।
ਮੁੱਖ ਮੈਡੀਕਲ ਅਫਸਰ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਹੈ ਕਿ, ਪਿਛਲੇ ਦਿਨੀਂ, ਇੱਕ ਸ਼ੱਕੀ ਮਰੀਜ਼ ਜੋ ਫੇਂਗ ਮੋਨਸਟ੍ਰੀ ਤੋਂ ਲੇਹ ਆਇਆ ਸੀ, ਦੀ ਬੁਰੇ ਹਾਲਾਤਾਂ ‘ਚ ਮੌਤ ਹੋ ਗਈ ਅਤੇ ਇਹ ਖ਼ਦਸ਼ਾ ਹੈ ਕਿ, ਇਸ ਮ੍ਰਿਤਕ ਮਰੀਜ਼ ਨੂੰ ਕੋਰੋਨਾ ਵਾਇਰਸ ਦੇ ਲੱਛਣ ਸਨ। ਇਸ ਲਈ, ਆਈਸੋਲੇਸ਼ਨ ਵਾਰਡ ਵਿੱਚ ਦਾਖਲ ਦੋ ਹੋਰ ਸ਼ੱਕੀ ਮਰੀਜ਼ਾਂ ਦੇ ਨਮੂਨੇ ਅਗਲੇਰੀ ਜਾਂਚ ਲਈ ਭੇਜਣੇ ਲਾਜ਼ਮੀ ਹਨ। ਇਹ ਅੱਗੇ ਕਿਹਾ ਜਾਂਦਾ ਹੈ ਕਿ, ਇਸ ਖੇਤਰ ਵਿੱਚ ਵੱਡੀ ਗਿਣਤੀ ‘ਚ ਫੌਜ ਵੀ ਤਾਇਨਾਤ ਹੈ। ਇਸ ਕਿਸਮ ਦੇ ਵਿਸ਼ਾਣੂ ਨੂੰ ਜਵਾਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ, ਇਸ ਲਈ ਉੱਥੇ ਵੀ ਸਾਵਧਾਨੀ ਦੀ ਚਿਤਾਵਨੀ ਹੈ।

:max_bytes(150000):strip_icc()/GettyImages-1024237862-21e9fd7adafc4b8880ba650499432b31.jpg)