ਆਯੁਸ਼ਮਾਨ ਦੀ ਫਿਲਮ “ਸ਼ੁਭ ਮੰਗਲ ਜਿਆਦਾ ਸਾਵਧਾਨ” ਦੀ ਡੋਨਾਲਡ ਟਰੰਪ ਨੇ ਕੀਤੀ ਪ੍ਰਸ਼ੰਸਾ

Jitendra Kumarਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਯੁਸ਼ਮਾਨ ਖੁਰਾਣਾ ਦੀ ਸਟਾਰਰ ਫਿਲਮ ‘ਸ਼ੁਭ ਮੰਗਲ ਜਿਆਦਾ ਸਾਵਧਾਨ’ ਦੀ ਸ਼ਲਾਘਾ…

Jitendra Kumarਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਯੁਸ਼ਮਾਨ ਖੁਰਾਣਾ ਦੀ ਸਟਾਰਰ ਫਿਲਮ ‘ਸ਼ੁਭ ਮੰਗਲ ਜਿਆਦਾ ਸਾਵਧਾਨ’ ਦੀ ਸ਼ਲਾਘਾ ਕੀਤੀ। ਦੱਸ ਦਈਏ ਇਸ ਬਾਲੀਵੁੱਡ ਫਿਲਮ ਵਿੱਚ ਇਕ ਗੇ ਜੋੜੇ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਬ੍ਰਿਟਿਸ਼ ਐਲਜੀਬੀਟੀ ਕਾਰਕੁਨ ਪੀਟਰ ਟੈਚੈਲ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਮ ਨੂੰ ‘ਗ੍ਰੇਟ’ ਦੱਸਿਆ, ਜਿਸ ਤੋਂ ਬਾਅਦ ਬਾਲੀਵੁੱਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਕਿਉਂਕਿ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਦੀ ਫਿਲਮ ਦੀ ਸ਼ਲਾਘਾ ਕੀਤੀ ਹੈ।

Image result for shubh mangal jyada saavdhan

ਗੇ ਜੋੜੇ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਇਹ ਫਿਲਮ ‘ਚ ਕਾਮੇਡੀ ਦੇ ਨਾਲ ਸੇਮ ਜੇੰਡਰ (ਲਿੰਗ) ਵਾਲੇ ਜੋੜੇ ਦੇ ਆਪਸੀ ਤਾਲਮੇਲ, ਉਨ੍ਹਾਂ ਵਿਚਲੇ ਪਿਆਰ ਨੂੰ ਇਕ ਵੱਡੀ ਪਹਿਲਕਦਮੀ ਵਜੋਂ ਦੇਖਿਆ ਜਾ ਰਿਹਾ ਹੈ। ਦੱਸ ਦਈਏ ਸੁਪਰੀਮ ਕੋਰਟ ਨੇ ਬੇਸ਼ਕ ਭਾਰਤ ‘ਚ ਇਸ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ ਪਰ ਇਸ ਤੋਂ ਬਾਅਦ ਵੀ ਭਾਰਤ ‘ਚ ਇਸ ਵਿਸ਼ੇ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕੀਤਾ ਜਾਂਦਾ, ਜਿਸ਼ ‘ਤੇ ਆਧਾਰਿਤ ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ “ਸ਼ੁਭ ਮੰਗਲ ਜਿਆਦਾ ਸਾਵਧਾਨ” ਬਣਾਈ ਗਈ ਹੈ।

ਆਯੁਸ਼ਮਾਨ ਦੀ ਬੋਲਡ ਫਿਲਮ

ਹਿਤੇਸ਼ ਕੇਵਾਲੀਆ ਦੁਆਰਾ ਨਿਰਦੇਸ਼ਤ ਇਸ ਫਿਲਮ ਦਾ ਨਿਰਮਾਣ ਭੂਸ਼ਨ ਕੁਮਾਰ ਨੇ ਕੀਤਾ ਹੈ। “ਸ਼ੁਭ ਮੰਗਲ ਜਿਆਦਾ ਸਾਵਧਾਨ”  ‘ਚ ਆਯੁਸ਼ਮਾਨ ਖੁਰਾਣਾ ਇੱਕ ਗੇ ਆਦਮੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ, ਜੋ ਆਪਣੇ ਬੁਆਏਫ੍ਰੈਂਡ ਦੀ ਮਨਜ਼ੂਰੀ ਲਈ ਆਪਣੇ ਰੂੜ੍ਹੀਵਾਦੀ ਮਾਪਿਆਂ ਨਾਲ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਦੇ ਬੁਆਏਫ੍ਰੈਂਡ ਦਾ ਰੋਲ ਜੀਤੇਂਦਰ ਕੁਮਾਰ ਨੇ ਨਿਭਾਇਆ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਗਜਰਾਜ ਰਾਓ ਅਤੇ ਨੀਨਾ ਗੁਪਤਾ ਵੀ ਨਜ਼ਰ ਆਉਣਗੇ, ਜੋ ਕਿ ਵਧਾਈ ਹੋ ‘ਚ ਆਯੁਸ਼ਮਾਨ ਖੁਰਾਨਾ ਦੇ ਮਾਤਾ-ਪਿਤਾ ਦਾ ਰੋਲ ਅਦਾ ਕੀਤਾ ਸੀ ਅਤੇ ਦਰਸ਼ਕਾ ਨੇ ਉਨ੍ਹਾਂ ਦੀ ਇਹ ਫਿਲਮ ਬੇਹੱਦ ਪਸੰਦ ਕੀਤੀ ਸੀ।

Image result for shubh mangal jyada saavdhan

ਸਮਲਿੰਗੀ ਅਧਿਕਾਰਾਂ ਦੇ ਕਾਰਕੁੰਨ, ਪੀਟਰ ਨੇ ਫਿਲਮ ਦੇ ਬਾਰੇ ਵਿੱਚ ਆਪਣੇ ਟਵਿਟਰ ਹੈਂਡਲ ‘ਤੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਲਿਖਿਆ ਸੀ ਕਿ, ਇੱਕ ਨਵੀਂ ਰੋਮ-ਕਾਮ ਫਿਲਮ ਭਾਰਤ ਆਉਣ ਵਾਲੀ ਹੈ, ਜਿਸ ਵਿੱਚ ਸਮਲਿੰਗੀ ਰੋਮਾਂਸ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ, ਇਹ ਫਿਲਮ ਲੋਕਾਂ ਦਾ ਦਿਲ ਜਿੱਤ ਲਵੇਗੀ, ਕਿਉਂਕਿ ਉਸਨੇ ਇਸ ਨੂੰ ਸਮਲਿੰਗਤਾ ਦੇ ਘ੍ਰਿਣਾਵਾਦ ਦੇ ਵਿਰੁੱਧ ਇਕ ਸੰਦੇਸ਼ ਮੰਨਿਆ ਸੀ। ਪੀਟਰ ਦੇ ਇਸ ਟਵੀਟ ‘ਤੇ ਡੋਨਾਲਡ ਟਰੰਪ ਨੇ’ ਗ੍ਰੇਟ ‘ਲਿਖਿਆ ਸੀ।

Leave a Reply

Your email address will not be published. Required fields are marked *