ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਡੀਜੀਪੀ ਦਿਨਕਰ ਗੁਪਤਾ ਇਕ ਵਾਰ ਫਿਰ ਵਿਵਾਦਾਂ ‘ਚ ਘਿਰੇ ਨਜ਼ਰ ਆ ਰਹੇ ਹਨ। ਦੱਸ ਦਈਏ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਖਿਲਾਫ਼ ਵਿਵਾਦਮਈ ਬਿਆਨ ਦਿੱਤਾ ਹੈ, ਜਿਸ ਨੂੰ ਮੰਦਭਾਗਾ ਆਖਿਆ ਜਾ ਰਿਹਾ ਹੈ। ਨਾਲ ਹੀ ਦੱਸ ਦਈਏ ਡੀਜੀਪੀ ਦੇ ਇਸ ਬਿਆਨ ਪਿੱਛੇ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ।
ਦੱਸ ਦਈਏ ਕਰਤਾਰਪੁਰ ਸਾਹਿਬ ਜਾਉਂਣ ਵਾਲੇ ਸ਼ਰਧਾਲੂਆਂ ਖਿਲ਼ਾਫ ਦਿਨਕਰ ਗੁਪਤਾ ਨੇ ਕਿਹਾ, ‘ਵੀਜ਼ਾ ਮੁਕਤ ਰਾਹ ਅੱਤਵਾਦ’ ਨੂੰ ਭਾਰਤ ਲਿਆਉਂਦਾ ਹੈ। ਜਿਸ ਦੀ ਡੀਐੱਸਜੀਐੱਮਸੀ ਪ੍ਰਧਾਨ ਨੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿਖੇਪੀ ਕੀਤੀ ਹੈ। 1980 ਦੇ ਦਸ਼ਕ ਦੀ ਗੱਲ ਆਖਦਿਆਂ ਸਿਰਸਾ ਨੇ ਕਿਹਾ ਕਿ, ਪੰਜਾਬ ਦੀ ਸਿੱਖ ਕੌਮ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਦੀ ਮਾਨਸਿਕਤਾ ਨੂੰ ਨਿੰਦਿਆ ਹੈ।
ਇਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ, ਡੀਜੀਪੀ ਵਲੋਂ ਦਿੱਤਾ ਇਹ ਬਿਆਨ ਕਿ, ਜੇ ਸਿੱਖ ਕਰਤਾਰਪੁਰ ਸਾਹਿਬ ਗਏ ਤਾਂ ਉਹ ਅੱਤਵਾਦੀ ਬਣ ਦੇ ਪੰਜਾਬ ਵਾਪਸ ਆਉਂਣਗੇ, ਜਿਸ ਪਿੱਛੇ ਸਿਰਸਾ ਨੇ ਕਾਂਗਰਸ ਪਾਰਟੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਿੱਲ ਕਾਰਨ ਬਿਆਨ ਆਇਆ ਹੈ। ਇਸ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਲੋੜ੍ਹਵ ਹੈ।
https://www.facebook.com/LivingIndiaNewschannel/videos/1035561103484605/
ਜਿੱਥੇੋ ਇਕ ਪਾਸੇ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਵਿਵਾਦ ਛਿੜੀਆਂ ਪਿਆ ਹੈ। ਉਥੇ ਹੀ ਦੂਜੇ ਪਾਸੇ ਅੱਜ ਬਰਨਾਲਾ ਤੋਂ SGPC ਵਲੋਂ ਦੂਜਾ ਜੱਥਾ ਕਰਤਾਰਪੁਰ ਸਾਹਿਬ, ਪਾਕਿਸਤਾਨ ਦਰਸ਼ਨ ਦੀਦਾਰ ਲਈ ਰਵਾਨਾ ਹੋਇਆ ਹੈ, ਜਿਸਦੇ ਲੰਗਰ-ਪਾਣੀ ਦਾ ਪ੍ਰਬੰਧ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।


