ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੋਆਬਾ ਵਾਸਿਆਂ ਨੂੰ ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰਨ ਦਾ ਤੋਹਫਾ ਮਿਲਿਆ, ਜਿਸ ਦੀ ਸ਼ੁਰੂਆਤ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦੇ ਅਣਥੱਕ ਯਤਨਾਂ ਸਦਕਾ ਕੀਤੀ ਗਈ ਸੀ। ਹੁਣ ਇਕ ਵਾਰ ਫਿਰ ਆਦਮਪੁਰ ਏਅਰਪੋਰਟ ਤੋਂ ਜੈਪੁਰ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਲਾਭ ਦੋਆਬਾ ਵਾਸੀ ਲੈ ਸਕੱਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ, ਜੈਪੁਰ ਲਈ ਸਿੱਧੀ ਹਵਾਈ ਸੇਵਾ ਆਦਮਪੁਰ ਏਅਰਪੋਰਟ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰ ਰਹੀ ਹੈ ਪਰ ਹੁਣ ਜੈਪੁਰ ਜਾਣ ਵਾਲਿਆਂ ਲਈ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ, ਘੰਟਿਆਂ ਦੀ ਯਾਤਰਾ ਹੁਣ ਸਿਰਫ ਡੇਢ ਘੰਟੇ ਵਿੱਚ ਪੂਰੀ ਕੀਤੀ ਜਾਵੇਗੀ।
ਇਸ ਨਾਲ ਵਪਾਰੀਆਂ ਨੂੰ ਕਾਫ਼ੀ ਲਾਭ ਮਿਲੇਗਾ। ਵਿਜੇ ਸਾਂਪਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਜੈਪੁਰ ਲਈ ਬੁਕਿੰਗ ਵੀ ਸ਼ੁਰੂ ਹੋ ਗਈ ਹੈ, ਜਿਸ ਦੇ ਲਈ, 30 ਮਾਰਚ ਨੂੰ, ਪਹਿਲੀ ਫਲਾਈਟ ਆਦਮਪੁਰ ਏਅਰਪੋਰਟ ਤੋਂ ਦੁਪਹਿਰ 12:30 ਵਜੇ ਜੈਪੁਰ, ਰਾਜਸਥਾਨ ਲਈ ਉਡਾਣ ਭਰੇਗੀ ਅਤੇ ਦੁਪਹਿਰ 2:00 ਵਜੇ ਜੈਪੁਰ ਪਹੁੰਚੇਗੀ। ਜੈਪੁਰ ਤੋਂ ਰਾਤ 7: 20 ਵਜੇ ਉਡਾਨ ਭਰੇਗੀ ਅਤੇ ਰਾਤ 8:50 ‘ਤੇ ਆਦਮਪੁਰ ਏਅਰਪੋਰਟ ਪਹੁੰਚੇਗੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ, ਉਡਾਨ ਲਈ ਆਨ ਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ, ਉਹ ਵੈਬਸਾਈਟ ‘ਤੇ ਜਾਣ ਅਤੇ ਫਲਾਈਟ 30 ਮਾਰਚ ਲਈ ਬੁੱਕ ਕਰਵਾਉਣ। ਅਤੇ ਇਸ ਮੌਕੇ ਉਨ੍ਹਾਂ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੀ ਧੰਨਵਾਦ ਕੀਤਾ।



