Punjab: ਅਣਪਛਾਤੇ ਵਿਅਕਤੀਆਂ ਨੇ ਦਿੱਤਾ ਵੱਡੀ ਘਟਨਾ ਨੂੰ ਅੰਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਾਭਾ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਗੋਸੂ ‘ਤੇ ਅਣਪਛਾਤੇ ਵਿਅਕਤੀ ਨੇ ਗੋਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਾਭਾ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਗੋਸੂ ‘ਤੇ ਅਣਪਛਾਤੇ ਵਿਅਕਤੀ ਨੇ ਗੋਲੀ ਚਲਾਈ। ਦੱਸਿਆ ਜਾ ਰਿਹਾ ਹੈ ਕਿ, ਜਦੋਂ ਗੋਲੀ ਲੱਗੀ ਤਾਂ ਜਖਮੀ ਅਮਨਦੀਪ ਸਿੰਘ ਨਾਲ ਉਨ੍ਹਾਂ ਦਾ ਦੋਸਤ ਵੀ ਮੌਜੂਦ ਸੀ, ਜਿਸਨੇ ਮੌਕੇ ‘ਤੇ ਅਮਨਦੀਪ ਸਿੰਘ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ।

ਅਮਨਦੀਪ ਸਿੰਘ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਤੇ ਉਸ ਦੀ ਉੱਥੇ ਮੌਤ ਹੋ ਗਈ। ਇਹ ਗੋਲੀ ਕਿਸਨੇ ਮਾਰੀ, ਇਸ ਪਿੱਛੇ ਕੀ ਕਾਰਨ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਅਮਨਦੀਪ ਸਿੰਘ ਗੋਸੂ ਆਪਣੀ ਜੀਪ ਵਿੱਚ ਸਵਾਰ ਸੀ, ਜਿਸ ਦੇ ਨਾਲ ਉਸ ਦਾ ਇਕ ਦੋਸਤ ਵੀ ਮੌਜੂਦ ਸੀ। ਇਹ ਸਾਰਾ ਘਟਨਾਕ੍ਰਮ ਨਾਭਾ ਕੋਤਵਾਲੀ ਦੇ ਬਿਲਕੁਲ ਨਜ਼ਦੀਕ ਵਾਪਰਿਆ। ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਗੋਸੂ ਦੇ ਸਿਰ ਵਿੱਚ ਲੱਗੀ ਗੋਲੀ ਦੇ ਕਾਰਨ ਹੋਈ ਮੌਤ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਜਸ਼ਨ ਨੇ ਦੱਸਿਆ ਕਿ, ਜਦੋਂ ਇਹ ਸਾਡੇ ਕੋਲ ਆਏ ਤਾਂ ਮਰੀਜ ਦੀ ਹਾਲਤ ਸਿਰ ‘ਤੇ ਗੋਲੀ ਲੱਗਣ ਕਾਰਨ ਬੇਹੱਦ ਨਾਜ਼ੁਕ ਹੋਣ ਕਰਕੇ ਉਸਨੂੰ ਪਟਿਆਲਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ, ਜਦੋਂ ਸਾਨੂੰ ਪਤਾ ਲੱਗਿਆ ਇਹ ਹਾਦਸਾ ਕੋਤਵਾਲੀ ਥਾਣੇ ਤੋਂ ਕੁਝ ਦੂਰੀ ‘ਤੇ ਹੋਇਆ ਹੈ ਅਤੇ ਇਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਗੋਲੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ, ਮਾਮਲੇ ਦੀ ਪੂਰੀ ਤਫਤੀਸ਼ ਕਰ ਰਹੀ ਹੈ। ਪੂਰੀ ਤਫਤੀਸ਼ ਤੋਂ ਬਾਅਦ ਹੀ ਇਹ ਖੁਲਾਸਾ ਕੀਤਾ ਜਾ ਸਕਦਾ ਹੈ ਕਿ, ਗੋਲ਼ੀ ਕਿਸਨੇ ਅਤੇ ਕਿਉਂ ਮਾਰੀ।

Leave a Reply

Your email address will not be published. Required fields are marked *